ਰਾਜ ਕਰਨ ਖੋਸਲਾ ਵਾਸੀ ਦੀਪ ਨਗਰ 3 ਗ੍ਰਾਮ ਹੈਰੋਇਨ, ਪੰਨੀ ਤੇ ਲਾਈਟਰ ਸਮੇਤ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਆਈਪੀਐਸ ਸੁਰੇਂਦਰ ਲਾਂਬਾ, ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਹਦਾਇਤ ਅਤੇ ਜਗੀਰ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਐਨ.ਡੀ.ਪੀ.ਐਸ. ਕਮ ਸਬ ਡਵੀਜਨ ਸਿਟੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤੱਸਕਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਇੰਸ. ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਏਐਸਆਈ ਚਰਨਜੀਤ ਸਿੰਘ  ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੌਰਾਨ ਲਾਜਵੰਤੀ ਨਗਰ ਤੋਂ ਝਾੜੀਆਂ ਵਿੱਚ ਬੈਠੇ ਪੰਨੀ ਤੇ ਲਾਈਟਰ ਦੀ ਲਾਈਟ ਨਾਲ ਹੈਰੋਇਨ ਪੀ ਰਹੇ ਇੱਕ ਨੌਜਵਾਨ ਰਾਜ ਕਰਨ ਖੋਸਲਾ ਪੁੱਤਰ ਵਿਨੋਦ ਕਰਨ ਖੋਸਲਾ ਵਾਸੀ ਮਕਾਨ ਨੰਬਰ 320 ਗਲੀ ਨੰ.07 ਮੁਹੱਲਾ ਦੀਪ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਤਲਾਸ਼ੀ ਕਰਨ ਤੇ ਰਾਜ ਕਰਨ ਖੋਸਲਾ ਉਕਤ ਪਾਸੋਂ 3 ਗ੍ਰਾਮ ਹੈਰੋਇਨ ਸਮੇਤ ਪੰਨੀ ਤੇ ਲਾਈਟਰ ਬਰਾਮਦ ਹੋਣ ਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਨਸ਼ਾ ਕਿਸ ਪਾਸੋਂ ਖਰੀਦ ਕਰਦਾ ਹੈ ਅਤੇ ਕਿਸ-ਕਿਸ ਨੂੰ ਵੇਚਦਾ ਹੈ।

Advertisements

LEAVE A REPLY

Please enter your comment!
Please enter your name here