Thursday, October 29, 2026
Home Latest ਚੋਣਾਂ ਵਿਚ ਸਮੂਹ ਐਨ.ਆਰ.ਆਈਜ਼ ਪਰਮਿੰਦਰ ਕੌਰ ਨੂੰ ਸਹਿਯੋਗ ਕਰਨ: ਪੱਡਾ

ਚੋਣਾਂ ਵਿਚ ਸਮੂਹ ਐਨ.ਆਰ.ਆਈਜ਼ ਪਰਮਿੰਦਰ ਕੌਰ ਨੂੰ ਸਹਿਯੋਗ ਕਰਨ: ਪੱਡਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  ਐਨ.ਆਰ.ਆਈ. ਸਭਾ ਦੀ ਅੱਜ ਮਿਤੀ 5 ਜਨਵਰੀ ਨੂੰ ਐਨ.ਆਰ.ਆਈ. ਭਵਨ ਜਲੰਧਰ ਵਿਖੇ ਹੋ ਰਹੀ ਪ੍ਰਧਾਨ ਦੀ ਚੋਣ ਲਈ ਕਪੂਰਥਲਾ ਹਲਕੇ ਅਤੇ ਜ਼ਿਲ੍ਹੇ ਨਾਲ ਸਬੰਧਿਤ ਅਤੇ ਹੋਰ ਵੀ ਪੰਜਾਬ ਭਰ ਦੇ ਐਨ.ਆਰ.ਆਈਜ਼ ਵੱਡੀ ਗਿਣਤੀ ਵਿਚ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਪ੍ਰਧਾਨ ਦੀ ਚੋਣ ਲਈ ਖੜ੍ਹੇ ਪੜ੍ਹੇ ਲਿਖੇ ਉਮੀਦਵਾਰ ਅਤੇ ਅਗਾਂਹਵਧੂ ਸੋਚ ਰੱਖਣ ਵਾਲੇ ਮੈਡਮ ਪਰਮਿੰਦਰ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਓ। ਉਕਤ ਅਪੀਲ ਐਨ.ਆਰ.ਆਈ. ਸਭਾ ਜਰਮਨੀ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਪੱਡਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ ਗਈ।

Advertisements

ਉਨ੍ਹਾਂ ਕਿਹਾ ਕਿ ਜਿੱਥੇ ਅੱਜ ਦੇ ਯੁੱਗ ਵਿਚ ਲੜਕੀਆਂ ਅਤੇ ਔਰਤਾਂ ਹਰੇਕ ਖੇਤਰ ਵਿਚ ਮੱਲਾਂ ਮਾਰ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ ਉੱਥੇ ਹੀ ਸਮੁੱਚੀ ਐਨ.ਆਰ.ਆਈਜ਼ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਐਨ.ਆਰ.ਆਈਜ਼ ਦੀਆਂ ਚੋਣਾਂ ਵਿਚ ਮਹਿਲਾ ਉਮੀਦਵਾਰ ਮੈਡਮ ਪਰਮਿੰਦਰ ਕੌਰ ਚੋਣ ਮੈਦਾਨ ਵਿਚ ਹਨ। ਉਨ੍ਹਾਂ ਸਮੂਹ ਐਨ.ਆਰ.ਆਈਜ਼ ਨੂੰ ਅਪੀਲ ਕੀਤੀ ਕਿ ਐਨ.ਆਰ.ਆਈ. ਭਵਨ ਵਿਚ ਪਹੁੰਚ ਕੇ ਮੈਡਮ ਪਰਮਿੰਦਰ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਪ੍ਰਧਾਨਗੀ ਦਾ ਤਾਜ ਉਨ੍ਹਾਂ ਦੇ ਸਿਰ ’ਤੇ ਸਜਾਈਏ ਤਾਂ ਜੋ ਉਹ ਜਿੱਤਣ ਉਪਰੰਤ ਐਨ.ਆਰ.ਆਈਜ਼ ਦੀਆਂ ਜੋ ਵੀ ਮੁਸ਼ਕਿਲ ਹੋਣਗੀਆਂ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾ ਸਕਣਗੇ।

LEAVE A REPLY

Please enter your comment!
Please enter your name here