ਕਪੂਰ ਦੀ ਹਲਕਾ ਇੰਚਾਰਜ ਨਿਯੁਕਤੀ ਦਾ ‘ਆਪ’ ਆਗੂਆਂ ਵੱਲੋਂ ਕੀਤਾ ਗਿਆ ਸਵਾਗਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  ਆਮ ਆਦਮੀ ਪਾਰਟੀ ਦੀ ਵਲੋ ਸੂਬੇ ਦੇ ਕਈ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਨੂੰ ਬਦਲਿਆ ਗਿਆ ਹੈ, ਜਿਸ ਦੇ ਚਲਦਿਆਂ ਕਪੂਰਥਲਾ ‘ਚ ਵੀ ਮੈਡਮ ਮੰਜੂ ਰਾਣਾ ਦੀ ਥਾਂ ‘ਤੇ ਆਮ ਆਦਮੀ ਪਾਰਟੀ ਨਾਲ ਜੁੜੇ ਗੁਰਸ਼ਰਨ ਕਪੂਰ ਨੂੰ ਜੌ ਕਿ ਪਾਰਟੀ ਵਿਚ ਲੰਮੇ ਸਮੇਂ ਤੋਂ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਦੇ ਆ ਰਹੇ ਹਨ, ਜੋ ਕਿ ਹੁਣ ਸੂਬਾ ਸਕੱਤਰ ਹੋਣ ਦੇ ਨਾਲ-ਨਾਲ ਲੋਕ ਸਭਾ ਹਲਕਾ ਖੰਡੂਰ ਸਾਹਿਬ ਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਵੀ ਹਨ, ਨੂੰ ਹਲਕਾ ਇੰਚਾਰਜ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।

Advertisements

ਉਹਨਾ ਦੀ  ਕਪੂਰਥਲਾ ਦੇ ਹਲਕਾ ਇੰਚਾਰਜ ਦੀ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਰਵਿੰਦਰ ਢੋਟ, ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਕੰਵਰ ਇਕਬਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਬਿੱਟੂ, ਪਾਰਟੀ ਦੇ ਟਰਾਂਸਪੋਰਟ ਵਿੰਗ ਦੇ ਆਗੂ ਸੇਵਾਮੁਕਤ ਡੀਐਸਪੀ ਕਰਨੈਲ ਸਿੰਘ, ਪਾਰਟੀ ਦੇ ਸੋਸ਼ਲ ਮੀਡੀਆ ਮੁਖੀ ਸੰਦੀਪ ਕਾਂਤ ਨੇ ਕਿਹਾ ਕਿ ਗੁਰਸ਼ਰਨ ਕਪੂਰ ਦੀ ਨਿਯੁਕਤੀ ਨਾਲ ਜਿੱਥੇ ਪਾਰਟੀ ਅੰਦਰ ਨਵੀਂ ਰੂਹ ਪਵੇਗੀ, ਉਥੇ ਪਾਰਟੀ ਦੇ ਵੱਖ-ਵੱਖ ਵਿੰਗਾਂ ਨੂੰ ਵੀ ਮਜ਼ਬੂਤੀ ਮਿਲੇਗੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਗੁਰਸ਼ਰਨ ਕਪੂਰ ਆਪਣੀ ਸੁਚੱਜੀ ਸਿਆਸੀ ਸੋਚ ਨਾਲ ਪਾਰਟੀ ਨੂੰ ਮਜ਼ਬੂਤ ਕਰਨਗੇ ਅਤੇ ਪਾਰਟੀ ਨੂੰ ਹਲਕਾ ਕਪੂਰਥਲਾ ਵਿੱਚ ਹੋਰਨਾਂ ਸਿਆਸੀ ਪਾਰਟੀਆਂ ਨੂੰ ਮਾਤ ਦੇਣ ਵਿੱਚ ਕਾਮਯਾਬ ਹੋਣਗੇ, ਜਿਸ ਦਾ ਅਸਰ ਲੋਕ ਸਭਾ ਚੋਣਾਂ ਵਿੱਚ ਸਾਫ਼ ਨਜ਼ਰ ਆਵੇਗਾ।

ਪਾਰਟੀ ਆਗੂਆਂ ਨੇ ਕਿਹਾ ਕਿ ਇਸ ਨਿਯੁਕਤੀ ਲਈ ਉਹ ਪਾਰਟੀ ਹਾਈਕਮਾਂਡ ਸ੍ਰੀ ਅਰਵਿੰਦ ਕੇਜਰੀਵਾਲ ਸਮੇਤ . ਮੁੱਖ ਮੰਤਰੀ ਭਗਵਾਨ ਮਾਨ, ਰਾਜ ਸਭਾ ਮੈਂਬਰ ਸੰਦੀਪ ਪਾਠਕ ਅਤੇ ਰਾਘਵ ਚੱਢਾ ਦਾ ਉਚੇਚੇ ਤੌਰ ‘ਤੇ ਸਾਰੇ ਕੇਂਦਰੀ ਆਗੂਆਂ ਦਾ ਧੰਨਵਾਦ ਕਰਦੇ ਹਨ ਅਤੇ ਉਹਨਾ ਭਰੋਸਾ ਦਿਵਾਇਆ ਕਿ ਉਹ ਪਾਰਟੀ ਨੂੰ ਹੋਰ ਬੁਲੰਦੀਆਂ ‘ਤੇ ਲਿਜਾਣ ਲਈ ਗੁਰਸ਼ਰਨ ਕਪੂਰ ਨਾਲ ਦਿਨ-ਰਾਤ ਮੋਢੇ ਨਾਲ ਮੋਢਾ ਜੋੜ ਕੇ  ਕੰਮ ਕਰਨਗੇ।ਪਾਰਟੀ ਆਗੂਆਂ ਨੇ ਕਪੂਰਥਲਾ ਦੇ ਲੋਕਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ  ਅਤੇ ਕਿਹਾ ਕਿ ਲੋਕ ਆਪਣੇ ਜਨਹਿਤ ਕਾਰਜਾ ਲਏ ਪਾਰਟੀ ਆਗੂਆਂ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ।ਇਸ ਦੌਰਾਨ ਪਾਰਟੀ ਦੀ ਵਲੋ ਕੁਲਵੰਤ ਔਜਲਾ, ਪਿਆਰਾ ਸਿੰਘ ਬਲਾਕ ਪ੍ਰਧਾਨ, ਸ਼ੇਖਰ ਕੁਮਾਰ ਬਲਾਕ ਪ੍ਰਧਾਨ, ਅਮਰੀਕ ਸਿੰਘ ਢਿੱਲੋਂ ਬਲਾਕ ਪ੍ਰਧਾਨ ਅਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here