ਬਰਿੰਦਰ ਢਿੱਲੋਂ ਨੇ ਬੇਲਾ ਪਰਿਵਾਰ ਨਾਲ ਅਮਿਤ ਵਰਮਾ ਦੀ ਮੌਤ ਤੇ ਦੁੱਖ ਜਤਾਇਆ

ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ। ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਧਾਨ ਅਤੇ ਬਿਹਾਰ ਯੂਥ ਕਾਂਗਰਸ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਨੇ ਬੇਲਾ ਪਰਿਵਾਰ ਦੇ ਨਾਲ ਅਮਿਤ ਵਰਮਾ ਦੀ ਬੇਵਕਤੀ ਹੋਈ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ। ਬਰਿੰਦਰ ਸਿੰਘ ਢਿੱਲੋਂ ਨੇ ਅੱਜ ਮਲਹੋਤਰਾ ਕਲੋਨੀ ਰੂਪਨਗਰ ਵਿਖੇ ਸਵ.ਅਮਿਤ ਵਰਮਾ ਦੇ ਘਰ ਪਹੁੰਚਕੇ ਉਨ੍ਹਾਂ ਦੇ ਭਰਾ ਅਸ਼ਵਨੀ ਵਰਮਾ ਅਤੇ ਨਗਰ ਕੌਂਸ਼ਲ ਰੂਪਨਗਰ ਦੇ ਪ੍ਧਾਨ ਸੰਜੇ ਵਰਮਾ ਬੇਲੇ ਵਾਲੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Advertisements

ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਬੇਲਾ ਪਰਿਵਾਰ ਸਮੇਤ ਸਮੂਹ ਸਮਾਜ ਨੂੰ ਅਮਿਤ ਵਰਮਾ ਦੀ ਹੋਈ ਮੌਤ ਨਾਲ ਵੱਡਾ ਘਾਟਾ ਪਿਆ ਹੈ। ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਅਮਿਤ ਵਰਮਾ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ੇ। ਇਸ ਮੌਕੇ ਰਾਜੇਸ਼ ਵਰਮਾ, ਸੰਦੀਪ ਵਰਮਾ, ਵਿਕਰਮ ਵਰਮਾ, ਕੌਂਸ਼ਲਰ ਚਰਨਜੀਤ ਸਿੰਘ ਚੰਨੀ, ਕੌਂਸਲਰ ਸਰਬਜੀਤ ਸਿੰਘ ਸੈਣੀ, ਪਰਵੇਸ਼ ਸੋਨੀ,ਅਭੇ ਸ਼ੁਕਲਾ ਮੌਜੂਦ ਸਨ।

LEAVE A REPLY

Please enter your comment!
Please enter your name here