
ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਬਾਲੀਵੁੱਡ ਅਭਿਨੇਤਰੀ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਤੇ ਸੀਆਈਐਸਐਫ ਦੀ ਇੱਕ ਮਹਿਲਾ ਕਰਮਚਾਰੀ ਵੱਲੋ ਥੱਪੜ ਮਾਰਨ ਦੀ ਘਟਨਾ ਕਾਫੀ ਚਰਚਾਵਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੌਰਾਨ ਕਿਸਾਨ ਸੰਗਠਨ ਅਤੇ ਲੋਕ ਮਹਿਲਾ ਕਰਮਚਾਰੀ ਦੇ ਹੱਕ ਵਿੱਚ ਖੜੇ ਹੋ ਗਏ।

ਇਸੇ ਵਿਚਾਲੇ ਜ਼ੀਰਕਪੁਰ ਦੇ ਇੱਕ ਬਿਜ਼ਨਸਮੈਨ ਨੇ ਵੀ ਮਹਿਲਾ ਕਰਮਚਾਰੀ ਨੂੰ ਆਪਣਾ ਸਮਰਥਨ ਦਿੱਤਾ ਹੈ। ਉਹਨਾਂ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਇਸ ਲੜਕੀ ਨੂੰ ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਦਿਲ ਤੋ ਸਲਾਮ ਕਰਦਾ ਹਾ ਅਤੇ ਉਸਨੂੰ ਉਹ ਇੱਕ ਲੱਖ ਰੁਪਏ ਇਨਾਜ ਵਜੋਂ ਦੇਵੇਗਾ।












