
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪਿਛਲੇ ਦਿਨੀ ਅਲਾਇੰਸ ਕਲੱਬ ਇੰਟਰਨੈਸ਼ਨਲ 126-N ਦੇ ਗਵਰਨਰ ਐਲੀ ਪਵਨਜੀਤ ਸਿੰਘ ਵਾਲੀਆ ਦੇ ਸਪੁੱਤਰ ਸਰਦਾਰ ਗੁਰਸਿਮਰਜੀਤ ਸਿੰਘ ਵਾਲੀਆ ਫਲਾਇੰਗ ਅਫਸਰ ਬਣੇ ਸਨ। ਸਰਦਾਰ ਗੁਰਸਿਮਰਜੀਤ ਸਿੰਘ ਵਾਲੀਆ ਦੇ ਫਲਾਇੰਗ ਅਫਸਰ ਬਣਨ ਉਪਰੰਤ ਪਹਿਲੀ ਵਾਰ ਘਰ ਆਉਣ ਦੀ ਖੁਸ਼ੀ ਵਿੱਚ ਮਿਤੀ 24 ਅਪ੍ਰੈਲ 2024 ਨੂੰ ਅਲਾਈਨਸ ਕਲੱਬ ਕਪੂਰਥਲਾ (ਕਿੰਗਸ) ਵੱਲੋਂ ਐਲੀ ਪਵਨਜੀਤ ਸਿੰਘ ਵਾਲੀਆ ਦੇ ਗ੍ਰਹਿ ਵਿਖੇ ਜਾ ਕੇ ਸਰਦਾਰ ਗੁਰਸਿਮਰਿਜੀਤ ਸਿੰਘ ਵਾਲੀਆ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਐਲੀ ਸੁਖਵਿੰਦਰ ਸਿੰਘ ਜਿੰਮੀ ਪ੍ਰਧਾਨ, ਐਲੀ ਮਨਦੀਪ ਸਿੰਘ ਸੈਕਟਰੀ ਟੂ ਡੀ.ਜੀ, ਐਲੀ ਸੰਦੀਪ ਅਟਵਾਲ, ਐਲੀ ਜਸਰਮਨਦੀਪ ਸਿੰਘ, ਜਨਰਲ ਸਕੱਤਰ, ਐਲੀ ਪ੍ਰੀਤਪਾਲ ਸਿੰਘ ਪੀ.ਆਰ.ਓ ਵੱਲੋਂ ਸਰਦਾਰ ਗੁਰਸਿਮਰਜੀਤ ਸਿੰਘ ਜੀ ਨੂੰ ਬੁੱਕੇ ਅਤੇ ਸਨਮਾਨ ਚਿੰਨ ਭੇਟ ਕੀਤਾ ਗਿਆ ਅਤੇ ਉਨਾਂਦੇ ਸਮੂਹ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਰਦਾਰ ਗੁਰਸਿਮਰਜੀਤ ਸਿੰਘ ਇਸੇ ਤਰ੍ਹਾਂ ਭਵਿੱਖ ਵਿੱਚ ਤਰੱਕੀਆਂ ਮਾਣਦੇ ਰਹਿਣ।












