Thursday, October 22, 2026
Home Latest OIL ਮਿੱਲ ਵਿੱਚ ਲੱਗੀ ਭਿਆਨਕ ਅੱਗ, 50 ਕੁਇੰਟਲ ਕਾਟਨ ਸੀਡ ਆਇਲ ਤੇ...

OIL ਮਿੱਲ ਵਿੱਚ ਲੱਗੀ ਭਿਆਨਕ ਅੱਗ, 50 ਕੁਇੰਟਲ ਕਾਟਨ ਸੀਡ ਆਇਲ ਤੇ ਮਸ਼ੀਨ ਸੜ ਕੇ ਹੋਈ ਸੁਆਹ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਫਾਜ਼ਿਲਕਾ ਦੇ ਫਿਰਨੀ ਰੋਡ ਤੇ ਸਥਿਤ ਬਿਦਾਨੀ ਆਇਲ ਐਂਡ ਗਿਨਿੰਗ ਇੰਡਸਟਰੀ ਵਿੱਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਮਿੱਲ ਦੇ ਅੰਦਰ ਪਿਆ ਕਰੀਬ 50 ਕੁਇੰਟਲ ਕਾਟਨ ਸੀਡ ਆਇਲ ਅਤੇ ਗਿੰਨਿੰਗ ਮਸ਼ੀਨ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦਾ ਕਾਰਨ ਮਿੱਲ ਦੇ ਬਾਹਰ ਲੱਗੇ ਟਰਾਂਸਫਾਰਮਰ ਵਿੱਚੋਂ ਨਿਕਲੀ ਚੰਗਿਆੜੀ ਦੱਸੀ ਜਾ ਰਹੀ ਹੈ।

Advertisements

ਜਾਣਕਾਰੀ ਦਿੰਦੇ ਆਇਲ ਐਂਡ ਗਿਨਿੰਗ ਇੰਡਸਟਰੀ ਦੇ ਮਾਲਕ ਨੇ ਦੱਸਿਆ ਕਿ ਤੜਕੇ 3 ਵਜੇ ਕਿਸੇ ਨੇ ਉਸਨੂੰ ਉਸਦੇ ਘਰ ਆ ਕੇ ਸੂਚਨਾ ਦਿੱਤੀ ਕਿ ਉਸਦੀ ਮਿੱਲ ਨੂੰ ਅੱਗ ਲੱਗ ਗਈ ਹੈ ਤੇ ਉਹ ਮੌਕੇ ਤੇ ਫੈਕਟਰੀ ਵਿੱਚ ਪਹੁੰਚਿਆ ਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ। ਫਿਲਹਾਲ ਕੋਈ ਜਾਨੀ ਨੁਕਸਾਨ ਦੀ ਖਬਰ ਨਹੀ ਹੈ।

LEAVE A REPLY

Please enter your comment!
Please enter your name here