
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ : ਬੀਤੇ ਸਮੇਂ ਸੱਤਵੀ ਇੰਡੀਆ ਰਿਜਰਵ ਬਟਾਲੀਅਨ ਕਪੂਰਥਲਾ ਦੇ ਜਵਾਨ ਸੀਨੀਅਰ ਸਿਪਾਹੀ ਤੀਰਥ ਰਾਮ ਨੰਬਰ 7/462 ਦੀ ਮਿਤੀ 27-12-2023 ਨੂੰ ਰੇਲਵੇ ਪੁੱਲ ਚਹੇੜੂ (ਫਗਵਾੜਾ) ਪਰ ਦੋਰਾਨੇ ਡਿਊਟੀ ਰੇਲ ਹਾਦਸੇ ਰਾਂਹੀ ਮੋਤ ਹੋ ਗਈ ਸੀ। ਪੁਲਿਸ ਵਿਭਾਗ ਦੇ ਕ੍ਰਮਚਾਰੀਆਂ ਦੇ ਤਨਖਾਹ ਖਾਤੇ ਐਚ.ਡੀ.ਐੱਫ.ਸੀ ਬੈਕਂ ਵਿੱਚ ਹੋਣ ਕਰਕੇ ਐਚ.ਡੀ.ਐੱਫ.ਸੀ ਬੈਕਂ ਵੱਲੋ ਹਰੇਕ ਪੁਲਿਸ ਮੁਲਾਜਮ ਨੂੰ ਐਕਸੀਡੈਂਟ ਕਾਰਨ ਮੌਤ ਹੋਣ ਤੇ 1,05,00000/- ਦੀ ਮੁਫਤ ਬੀਮਾਂ ਪਾਲਸੀ ਦੀ ਸੁਵਿਧਾ ਦਿੱਤੀ ਗਈ ਹੈ।

ਜੋ ਰਾਸ਼ੀ ਬੈਂਕ ਵੱਲੋ ਮ੍ਰਿਤੱਕ ਕ੍ਰਮਚਾਰੀ ਦੇ ਪਰਿਵਾਰ ਨੂੰ ਦਿੱਤੀ ਜਾਂਦੀ ਹੈ । ਸਿਪਾਹੀ ਤੀਰਥ ਰਾਮ ਨੰਬਰ 7/462 ਦੀ ਡਿਊਟੀ ਦੋਰਾਨ ਰੇਲ ਹਾਦਸੇ ਵਿੱਚ ਮੌਤ ਹੋਣ ਕਾਰਨ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਐਚ.ਡੀ.ਐੱਫ.ਸੀ ਬੈਕਂ ਵੱਲੋ ਦਿੱਤੀ ਜਾਣ ਵਾਲੀ ਮੁਫਤ ਬੀਮਾਂ ਪਾਲਸੀ ਸਕੀਮ ਤਹਿਤ 1,05,00000/-(ਇੱਕ ਕਰੋੜ, ਪੰਜ ਲੱਖ) ਰੁਪਏ ਦੀ ਰਾਸ਼ੀ ਦਾ ਚੈਕ ਸ੍ਰੀ ਜਤਿੰਦਰ ਸਿੰਘ ਬੈਨੀਪਾਲ, ਪੀ.ਪੀ.ਐਸ., ਕਮਾਂਡੈਟਂ 7ਵੀਂ ਆਈ. ਆਰ. ਬੀ. ਕਪੂਰਥਲਾ ਅਤੇ ਐਚ.ਡੀ.ਐੱਫ.ਸੀ ਬੈਕਂ ਦੇ ਕ੍ਰਮਚਾਰੀਆ ਵੱਲੋਂ ਸੌਪਿਆ ਗਿਆ।












