Friday, October 23, 2026
Home Latest ਪਿੰਡ ਹਮੀਰਾ ਦੀ ਪੰਚਾਇਤ ਨੂੰ ਟਿਊਬਵੈੱਲ ਦੇ ਕਨੈਕਸ਼ਨ ਲਈ ਜਗਤਜੀਤ ਫੈਕਟਰੀ ਵੱਲੋਂ ਦਿੱਤਾ...

ਪਿੰਡ ਹਮੀਰਾ ਦੀ ਪੰਚਾਇਤ ਨੂੰ ਟਿਊਬਵੈੱਲ ਦੇ ਕਨੈਕਸ਼ਨ ਲਈ ਜਗਤਜੀਤ ਫੈਕਟਰੀ ਵੱਲੋਂ ਦਿੱਤਾ ਚੈੱਕ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਜਗਤਜੀਤ ਇੰਡਸਟਰੀ ਹਮੀਰਾ ਦੀ ਮੈਨੇਜਮੈਂਟ ਵੱਲੋਂ ਪਿੰਡ ਹਮੀਰਾ ਦੀ ਪੰਚਾਇਤ ਨੂੰ  ਗੁਰੂਦਵਾਰਾ ਸਾਹਿਬ ਵਿੱਖੇ ਲਗਾਏ ਗਏ ਟਿਊਬਵੈੱਲ ਦੇ ਬਿਜਲੀ ਦੇ  ਕਨੈਕਸ਼ਨ  ਲਈ ਪਾਵਰ ਕਾਂਮ ਦੇ ਨਾਮ ਸਕਿਊਰਟੀ ਵਾਸਤੇ 70000/-ਰੁਪਏ ਦਾ ਚੈੱਕ ਦਿੱਤਾ ਗਿਆ। ਜਾਣਕਾਰੀ ਦਿੰਦੇ ਫੈਕਟਰੀ ਦੇ ਡੀਜੀਐਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਹਮੀਰਾ ਦੀ ਪੰਚਾਇਤ ਵੱਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਗੁਰੂਦੁਵਾਰਾ ਸਾਹਿਬ ਵਿਖੇ ਲਗਾਏ ਗਏ ਟਿਊਬਵੈੱਲ ਦੇ ਬਿਜਲੀ ਦੇ ਕੁਨੈਕਸ਼ਨ ਵਾਸਤੇ ਸਹਾਇਤਾ ਰਾਸ਼ਿ ਦੀ ਮੰਗ ਕੀਤੀ ਗਈ ਸੀ।

Advertisements

ਕੰਪਨੀ ਵੱਲੋਂ ਉਹਨਾ ਦੀ ਜਾਇਜ ਮੰਗ ਨੂੰ ਦੇਖਦੇ ਇਸ ਕਨੈਕਸ਼ਨ ਲਈ ਬਣਦੀ ਸਕਿਊਰਟੀ ਰਕਮ ਦਾ 70000/- ਰੁਪਏ ਦਾ ਚੈਕ ਪਾਵਰ ਕਾਂਮ ਦੇ ਨਾਮ ਤੇ ਕੱਟ ਕੇ ਪੰਚਾਇਤ ਨੂੰ ਸੋਪਿਆ ਗਿਆ। ਇਸ ਮੋਕੇ ਡੀਜੀਐਮ ਨੇ ਕਿਹਾ ਕਿ ਕੰਪਨੀ ਸਮੇ ਸਮੇ ਤੇ ਆਸ ਪਾਸ ਦੇ ਪਿੰਡਾ ਵਿੱਚ ਲੋਕ ਭਲਾਈ ਦੇ ਕੰਮ ਕਰਦੀ ਰਹੇਗੀ। ਇਸ ਮੌਕੇ ਤੇ ਡੀ ਜੀ ਐਮ ਵੱਲੋ ਦੱਸਿਆ ਕਿ ਪਿੰਡਾਂ ਵਿੱਚ ਬੂਟੇ ਲਗਾਉਣ ਦਾ ਕੰਮ ਸ਼ੁਰੂ ਕਰਨ ਜਾ ਰਹੀ ਹਾਂ। ਇਸ ਮੌਕੇ ਤੇ ਡੀਜੀਐਮ ਗੁਰਪ੍ਰੀਤ ਸਿੰਘ, ਫੈਕਟਰੀ ਮੈਨੇਜਰ ਰਾਜ ਕੁਮਾਰ, ਸਰਪੰਚ ਲਖਵਿੰਦਰ ਸਿੰਘ ਹਮੀਰਾ, ਪੰਚ ਰਾਕੇਸ਼ ਕੁਮਾਰ, ਪੰਚ ਬਲਦੇਵ ਸਿੰਘ, ਪੰਚ ਰਾਮ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਅਤੇ ਹੋਰ ਮੌਜੂਦ  ਸਨ। ਸਰਪੰਚ ਲਖਵਿੰਦਰ ਸਿੰਘ ਨੇ ਇਸ ਨੇਕ ਕੰਮ ਲਈ ਫੈਕਟਰੀ ਮੈਨੇਜਮੈਂਟ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here