Saturday, October 17, 2026
Home Latest ਪੀ.ਪੀ.ਐਸ.ਸੀ. ਨੇ ਸਫਲਤਾ ਪੂਰਵਕ ਕਰਵਾਈ ਲੀਗਲ ਅਸਿਸਟੈਂਟ ਤੇ ਲਾਅ ਅਫ਼ਸਰਾਂ ਦੀਆਂ ਅਸਾਮੀਆਂ...

ਪੀ.ਪੀ.ਐਸ.ਸੀ. ਨੇ ਸਫਲਤਾ ਪੂਰਵਕ ਕਰਵਾਈ ਲੀਗਲ ਅਸਿਸਟੈਂਟ ਤੇ ਲਾਅ ਅਫ਼ਸਰਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਸਾਂਝੇ ਮੁਕਾਬਲੇ ਦੀ ਪ੍ਰੀਖਿਆ

ਪਟਿਆਲਾ (ਦ ਸਟੈਲਰ ਨਿਊਜ਼)। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਲੀਗਲ ਅਸਿਸਟੈਂਟ ਅਤੇ ਲਾਅ ਅਫ਼ਸਰਾਂ ਦੀਆਂ ਕੁਲ 35 ਅਸਾਮੀਆਂ ਦੀ ਸਿੱਧੀ ਭਰਤੀ ਲਈ ਅੱਜ ਕਰਵਾਈ ਗਈ ਸਾਂਝੇ ਮੁਕਾਬਲੇ ਦੀ ਲਿਖਤੀ ਪ੍ਰੀਖਿਆ ਸਫਲਤਾ ਪੂਰਵਕ ਸੰਪੰਨ ਹੋਈ।ਪੰਜਾਬੀ ਯੂਨੀਵਰਸਿਟੀ ਦੇ ਕਾਲਜ ਆਫ਼ ਇੰਜੀਨੀਅਰਿੰਗ ਵਿਖੇ ਇਸ ਲਿਖਤੀ ਪ੍ਰੀਖਿਆ ਵਿੱਚ ਕਰੀਬ 600 ਉਮੀਦਵਾਰਾਂ ਨੇ ਇਮਿਤਿਹਾਨ ਦਿੱਤਾ। ਇਸ ਪ੍ਰੀਖਿਆ ਨੂੰ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਖ਼ੁਦ ਨਿਗਰਾਨੀ ਕਰ ਰਹੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਵਿਆਪਕ ਸੁਰੱਖਿਆ ਪ੍ਰਬੰਧਾਂ ਸਮੇਤ ਉਮੀਦਵਾਰਾਂ ਦੀ ਪਛਾਣ ਤੇ ਗੁਪਤਤਾ ਆਦਿ ਲਈ ਢੁਕਵੇਂ ਸਖ਼ਤ ਪ੍ਰਬੰਧ ਕੀਤੇ ਗਏ ਸਨ। ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਲੀਗਲ ਅਸਿਸਟੈਂਟ ਦੀਆਂ ਪਸ਼ੂ ਪਾਲਣ, ਫ਼ਿਸਰੀਜ ਤੇ ਡੇਅਰੀ ਵਿਕਾਸ ਵਿਭਾਗ ‘ਚ 1 ਅਸਾਮੀ, ਆਬਕਾਰੀ ਤੇ ਕਰ ਵਿਭਾਗ ‘ਚ 2, ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ‘ਚ 7, ਸਕੂਲ ਸਿੱਖਿਆ (ਸਬੋਰਡੀਨੇਟ ਦਫ਼ਤਰ) ‘ਚ 22 ਅਸਾਮੀਆਂ ਅਤੇ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਵਿੱਚ ਲਾਅ ਅਫ਼ਸਰਾਂ ਦੀਆਂ 3 ਅਸਾਮੀਆਂ ਦੀ ਭਰਤੀ ਲਈ ਇਹ ਪ੍ਰੀਖਿਆ ਕਰਵਾਈ ਗਈ ਹੈ। ਚੇਅਰਮੈਨ ਨੇ ਦੱਸਿਆ ਕਿ ਹਰੇਕ ਪ੍ਰੀਖਿਆ ਦੀ ਤਰ੍ਹਾਂ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਇਸ ਇਮਤਿਹਾਨ ਲਈ ਵੀ ਪਾਰਦਰਸ਼ਤਾ ਪੂਰੀ ਤਰ੍ਹਾਂ ਕਾਇਮ ਰੱਖਣ ਸਮੇਤ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਸਨ।

Advertisements

ਸਕੱਤਰ ਪ੍ਰੀਖਿਆਵਾਂ ਦੇਵਦਰਸ਼ਦੀਪ ਸਿੰਘ ਨੇ ਕਿਹਾ ਕਿ ਕਮਿਸ਼ਨ ਵੱਲੋਂ ਭਰਤੀਆਂ ਲਈ ਪ੍ਰੀਖਿਆਵਾਂ ਦੌਰਾਨ ਹਰ ਤਰ੍ਹਾਂ ਦੇ ਗੁਪਤਤਾ ਤੇ ਸੁਰੱਖਿਆ ਦੇ ਪ੍ਰੋਟੋਕੋਲ ਦੀ ਪਾਲਣਾ ਸਖਤੀ ਨਾਲ ਕੀਤੀ ਜਾਂਦੀ ਹੈ। ਇਸੇ ਦੌਰਾਨ ਪ੍ਰੀਖਿਆ ਵਿੱਚ ਬੈਠਣ ਵਾਲੇ ਉਮੀਦਵਾਰਾਂ ਨੇ ਵੀ ਪੀ.ਪੀ.ਐਸ.ਸੀ. ਵੱਲੋਂ ਪੇਪਰ ਲੈਣ ਲਈ ਵਰਤੀ ਗਈ ਸਖਤੀ ਅਤੇ ਸੁਰੱਖਿਆ ਪ੍ਰਬੰਧਾਂ ਲਈ ਕਮਿਸ਼ਨ ਦੀ ਸ਼ਲਾਘਾ ਕੀਤੀ ਹੈ। ਉਮੀਦਵਾਰਾਂ ਨੇ ਕਿਹਾ ਕਿ ਪੀ.ਪੀ.ਐਸ.ਸੀ ਵਲੋਂ ਪੇਪਰ ਦੌਰਾਨ ਪਾਰਦਰਸ਼ਤਾ ਲਈ ਵੀਡੀਉਗ੍ਰਾਫੀ, ਬਾਰਕੋਡ ਸਕੈਨ ਤੇ ਫਿੰਗਰ ਪ੍ਰਿੰਟ ਵੈਰੀਫਾਈ ਕੀਤੇ ਗਏ ਹਨ। 

LEAVE A REPLY

Please enter your comment!
Please enter your name here