Sunday, November 15, 2026
Home Latest ਰੀਲ ਬਣਾਉਂਦੇ ਸਮੇਂ 150 ਫੁੱਟ ਹੇਠਾਂ ਝਰਨੇ ‘ਚ ਡਿੱਗਿਆ ਨੌਜਵਾਨ, ਹੋਈ ਮੌਤ

ਰੀਲ ਬਣਾਉਂਦੇ ਸਮੇਂ 150 ਫੁੱਟ ਹੇਠਾਂ ਝਰਨੇ ‘ਚ ਡਿੱਗਿਆ ਨੌਜਵਾਨ, ਹੋਈ ਮੌਤ

ਕੋਟਾ (ਦ ਸਟੈਲਰ ਨਿਊਜ਼)। ਕੋਟਾ ਉਦੈਪੁਰ ਹਾਈਵੇਅ ਤੇ ਸਥਿਤ ਮੇਨਲ ਪਿਕਨਿਕ ਸਪਾਟ ਤੇ ਕੁੱਝ ਨੌਜਵਾਨਾਂ ਨੂੰ ਰੀਲ ਬਣਾਉਣੀ ਮਹਿੰਗੀ ਪੈ ਗਈ। ਰੀਲ ਬਣਾਉਂਦੇ ਸਮੇਂ ਇਕ ਨੌਜਵਾਨ ਦਾ ਪੈਰ ਤਿਲਕ ਗਿਆ ਤੇ ਉਹ ਵਗਦੇ ਝਰਨੇ ਵਿੱਚ 150 ਫੁੱਟ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਹਾਦਸਾ ਬਿਜੋਲੀਆ ਸਥਿਤ ਮੇਨਲ ਵਾਟਰਫਾਲ ਤੇ ਵਾਪਰਿਆ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਨ੍ਹਈਆ ਲਾਲ ਸੈਲਫੀ ਲੈਣ ਲਈ ਪਾਣੀ ਦੇ ਵਿਚਕਾਰ ਗਿਆ, ਜਿੱਥੇ ਤੇਜ਼ ਵਹਾਅ ਵਿੱਚ ਉਸ ਦਾ ਪੈਰ ਫਿਸਲ ਗਿਆ।

Advertisements

ਉਸ ਨੇ ਉੱਥੇ ਬਣੀ ਸੇਫਟੀ ਚੇਨ ਨੂੰ ਫੜ ਲਿਆ ਅਤੇ ਉਸ ਦੇ ਦੋਸਤਾਂ ਅਤੇ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਦੋਸਤ ਅਕਸ਼ਿਤ ਅਤੇ ਸਥਾਨਕ ਗੋਤਾਖੋਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਕਰੀਬ ਪੰਜ ਮਿੰਟ ਤੱਕ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ ਲੇਕਿਨ ਉਸ ਦੇ ਹੱਥ ਆਖ਼ਰ ਜ਼ੰਜੀਰਾਂ ਤੋਂ ਫਿਸਲ ਗਏ। ਇਸ ਤੋਂ ਬਾਅਦ ਉਹ ਕਰੀਬ 100 ਮੀਟਰ ਤੱਕ ਵਹਿ ਗਿਆ ਅਤੇ ਝਰਨੇ ਤੋਂ 150 ਫੁੱਟ ਹੇਠਾਂ ਡਿੱਗ ਗਿਆ। ਸੂਚਨਾ ਮਿਲਣ ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਸਥਾਨਕ ਗੋਤਾਖੋਰ ਅਤੇ ਸਿਵਲ ਡਿਫੈਂਸ ਟੀਮ ਵੀ ਨੌਜਵਾਨਾਂ ਦੀ ਭਾਲ ਕਰ ਰਹੀ ਹੈ।

LEAVE A REPLY

Please enter your comment!
Please enter your name here