Monday, October 19, 2026
Home Latest ਅਲਾਇੰਸ ਕਲੱਬ ਕਿੰਗਸ ਕਪੂਰਥਲਾ ਵਲੋਂ ਲੋੜਵੰਦ ਦੀ ਕੀਤੀ ਗਈ ਸਹਾਇਤਾ

ਅਲਾਇੰਸ ਕਲੱਬ ਕਿੰਗਸ ਕਪੂਰਥਲਾ ਵਲੋਂ ਲੋੜਵੰਦ ਦੀ ਕੀਤੀ ਗਈ ਸਹਾਇਤਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਅਲਾਇੰਸ ਕਲੱਬ ਕਿੰਗਸ ਕਪੂਰਥਲਾ ਵੱਲੋਂ ਮਿਤੀ 6 ਅਗਸਤ 2024 ਨੂੰ ਇੱਕ ਪ੍ਰੋਜੈਕਟ ਕੀਤਾ ਗਿਆ। ਇਸ ਪ੍ਰੋਜੈਕਟ ਵਿੱਚ ਇੱਕ ਗਰੀਬ ਲੋੜਵੰਦ ਪਰਿਵਾਰ ਜਿਨਾਂ ਦੀ ਨੌ ਮਹੀਨੇ ਦੀ ਬੇਟੀ ਦਿਮਾਗ ਦੀ ਬਿਮਾਰੀ ਤੋਂ ਪੀੜਤ ਹੈ, ਦੀ ਕਲੱਬ ਵੱਲੋਂ ਵਿੱਤੀ ਸਹਾਇਤਾ ਕੀਤੀ ਗਈ। ਇਸ ਪ੍ਰੋਜੈਕਟ ਵਿੱਚ ਐਲੀ ਪਵਨਜੀਤ ਸਿੰਘ ਵਾਲੀਆ ਡਿਸਟਰਿਕਟ ਗਵਰਨਰ ਮੁੱਖ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਏ।ਐਲੀ ਸੁਖਵਿੰਦਰ ਸਿੰਘ ਜਿੰਮੀ ਪ੍ਰਧਾਨ, ਐਲੀ ਮਨਦੀਪ ਸਿੰਘ ਸੈਕਟਰੀ ਟੂ ਡੀ.ਜੀ, ਐਲੀ ਜਸਰਮਨਦੀਪ ਸਿੰਘ ਜਨਰਲ ਸਕੱਤਰ, ਐਲੀ ਪ੍ਰੀਤਪਾਲ ਸਿੰਘ, ਪੀ.ਆਰ.ਓ, ਐਲੀ ਸੰਦੀਪ ਅਟਵਾਲ, ਐਲੀ ਹਰਮਨਦੀਪ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।

Advertisements

ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਪਰਮਾਤਮਾ ਅੱਗੇ ਅਰਦਾਸ ਕਰਕੇ ਛੋਟੀ ਬੱਚੀ ਨੂੰ ਜਲਦ ਤੰਦਰੁਸਤੀ ਦੀ ਕਾਮਨਾ ਕੀਤੀ। ਪ੍ਰਧਾਨ ਐਲੀ ਸੁਖਵਿੰਦਰ ਸਿੰਘ ਜਿੰਮੀ ਵੱਲੋਂ ਇਸ ਮੌਕੇ ਕਿਹਾ ਗਿਆ ਕਿ ਅਲਾਇੰਸ ਕਲੱਬ ਕਿੰਗਸ ਕਪੂਰਥਲਾ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਹੀ ਤਤਪਰ ਰਹਿੰਦਾ ਹੈ ਅਤੇ ਅੱਗੇ ਵੀ ਲੋੜ ਅਨੁਸਾਰ ਇਸ ਤਰਾਂ ਦੇ ਪ੍ਰੋਜੈਕਟ ਲਿਆ ਕੇ ਮਨੁੱਖਤਾ ਦੀ ਵੱਧ ਤੋਂ ਵੱਧ ਸੇਵਾ ਕਰੇਗਾ। ਅੰਤ ਵਿੱਚ ਐਲੀ ਜਸਰਮਨਦੀਪ ਸਿੰਘ, ਜਨਰਲ ਸਕੱਤਰ ਵਲੋਂ ਪ੍ਰੋਜੈਕਟ ਵਿੱਚ ਸ਼ਾਮਿਲ ਹੋਏ ਸਮੂਹ ਮੈਬਰਾਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here