
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪਿੰਡ ਝੱਲ ਬੀਬੜੀ ਵਿੱਚ ਸਮੂਹ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਮਿਲ ਕੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਪਿਛਲੇ ਲੰਬੇ ਸਮੇਂ ਤੋਂ ਇਸ ਪਿੰਡ ਦੇ ਵਾਸੀਆਂ ਵੱਲੋਂ ਤੀਆਂ ਦਾ ਤਿਉਹਾਰ, ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਇਤਿਹਾਸ ਦਾ ਇੱਕੋ ਹੀ ਮਕਸਦ ਹੈ ਕਿ ਅੱਜ ਦੀਆਂ ਧੀਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦਾ ਸੱਭਿਆਚਾਰ ਕੀ ਹੈ ਕਿਉਂਕਿ ਮਾਡਰਨ ਜਮਾਨੇ ਦੇ ਵਿੱਚ ਲੋਕ ਪੰਜਾਬੀ ਕਲਚਰ ਭੁੱਲਦੇ ਜਾ ਰਹੇ ਹਨ। ਉਸੇ ਚੀਜ਼ ਨੂੰ ਕਾਇਮ ਰੱਖਣ ਵਾਸਤੇ ਇਸ ਪਿੰਡ ਵੱਲੋਂ ਸਮੇਂ-ਸਮੇਂ ’ਤੇ ਵੱਖਰੇ-ਵੱਖਰੇ ਉਪਰਾਲੇ ਕੀਤੇ ਜਾਂਦੇ ਹਨ।

ਇਸ ਤੀਆਂ ਦੇ ਤਿਉਹਾਰ ਦੇ ਵਿੱਚ ਬੋਲੀਆਂ-ਗਿੱਧਾ, ਢੋਲ ਦੇ ਉੱਪਰ ਭੰਗੜੇ ਪਾਉਂਦੀਆਂ ਮੁਟਿਆਰਾਂ ਨਜ਼ਰ ਆਈਆਂ। ਮੁਟਿਆਰਾਂ ਦੇ ਨਾਲ ਇਸ ਤੀਆਂ ਦੇ ਤਿਉਹਾਰ ਵਿੱਚ, ਬਜ਼ੁਰਗ ਮਾਤਾਵਾਂ ਦੇ ਵੱਲੋਂ ਵੀ ਬੋਲੀਆਂ ਪਾਈਆਂ ਗਈਆਂ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਵੀ ਮੁਕਾਬਲਾ ਕੀਤਾ ਗਿਆ । ਇਸ ਮੌਕੇ ਗ੍ਰਾਮ ਪੰਚਾਇਤ ਪਿੰਡ ਝੱਲ ਬੀਬੜੀ ਵੱਲੋਂ ਸਰਪੰਚ ਪਰਮਜੀਤ ਸਿੰਘ, ਜੋਗਿੰਦਰ ਕੌਰ, ਮਨਜੀਤ ਸਿੰਘ, ਸੁਖਜਿੰਦਰ ਸਿੰਘ, ਗੁਰਮੁੱਖ ਸਿੰਘ, ਮਲਕੀਤ ਸਿੰਘ, ਲਖਵਿੰਦਰ ਸਿੰਘ, ਨਿੰਦਾ ਖਿੰਡਾ, ਦਲਜੀਤ ਸਿੰਘ, ਕਰਨੈਲ ਸਿੰਘ, ਹਰਜਿੰਦਰ ਸਿੰਘ ਮੋਮੀ ਅਤੇ ਹੋਰ ਪਿੰਡ ਦੇ ਪਤਵੰਤੇ ਸੱਜਣ, ਪਿੰਡ ਦੇ ਨੌਜਵਾਨ ਕੀਰਤ, ਜਸ਼ਨ, ਸਮਰਾਟ, ਪਾਲੀ, ਅਭੀ, ਵੰਸ਼, ਸਾਹਿਲ, ਨਵਰਾਜ ਆਦਿ ਹਾਜ਼ਰ ਸਨ।











