Thursday, October 22, 2026
Home Latest ਨਗਰ ਕੌਂਸਲ ਟੀਮ ਵੱਲੋਂ ਵਿਸ਼ੇਸ਼ ਸਫਾਈ ਅਭਿਆਨ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ...

ਨਗਰ ਕੌਂਸਲ ਟੀਮ ਵੱਲੋਂ ਵਿਸ਼ੇਸ਼ ਸਫਾਈ ਅਭਿਆਨ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਖੇ ਕੀਤੀ ਗਈ ਸਫਾਈ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਫ-ਸਫਾਈ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ। ਇਸੇ ਲੜੀ ਤਹਿਤ 19 ਤੋਂ 23 ਅਗਸਤ 2024 ਤੱਕ ਨਗਰ ਕੌਂਸਲਾਂ, ਨਗਰ ਪੰਚਾਇਤ ਅਤੇ ਨਗਰ ਨਿਗਮਾਂ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਅੱਜ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਅਤੇ ਸ਼ਹਿਰ ਵਿਖੇ ਸਫਾਈ ਅਭਿਆਨ ਚਲਾਇਆ ਗਿਆ ਕਾਰਜ ਸਾਧਕ ਅਫਸਰ ਨਗਰ ਕੌਂਸਲ ਫਾਜ਼ਿਲਕਾ ਜਗਸੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੂਜੇ ਦਿਨ ਨਗਰ  ਕੌਂਸਲ ਫਾਜ਼ਿਲਕਾ ਦੀ ਟੀਮ ਵੱਲੋਂ ਮੁਲਤਾਨੀ ਚੁੰਗੀ, ਹਨੁਮਾਨ ਮੰਦਰ, ਹਾਥੀ ਚੌਂਕ, ਡੀਏਵੀ ਸਕੂਲ, ਐਮਆਰ ਕਾਲਜ ਵਿਖੇ ਸਫਾਈ ਅਭਿਆਨ ਚਲਾਇਆ ਗਿਆ।

Advertisements

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਵੇ। ਉਨ੍ਹਾਂ ਲੋਕਾ ਨੂੰ ਕਿਹਾ ਕਿ ਜੇਕਰ ਘਰ ਦੇ ਨੇੜੇ ਕਿਤੇ ਵੀ ਜੀ.ਵੀ.ਪੀ ਹੈ ਤਾਂ ਤੁਰੰਤ ਇਸ ਬਾਰੇ ਨਗਰ ਕੌਂਸਲ ਫਾਜ਼ਿਲਕਾ ਨੂੰ ਸੂਚਿਤ ਕੀਤਾ ਜਾਵੇ। ਇਸ ਸਮੇਂ ਪ੍ਰਿੰਸ ਖੇੜਾ, ਰਾਜਿੰਦਰ ਜਲੰਧਰਾ, ਅਰੁਣ ਵਧਵਾ ਸੈਨੇਟਰੀ ਇੰਸਪੈਕਟਰ ਨਰੇਸ਼ ਖੇੜਾ ਤੇ ਜਗਦੀਪ ਅਰੋੜਾ ਆਦਿ ਹੋਰ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here