Sunday, October 18, 2026
Home Latest ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਵੰਡੇ ਗਏ 500 ਬੂਟੇ

ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਵੰਡੇ ਗਏ 500 ਬੂਟੇ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਮਾਜਿਕ ਪ੍ਰੋਜੈਕਟ ‘ਸੰਰਕਸ਼ਣ’ ਹਰਿਆਲੀ ਮੁਹਿੰਮ ਵਣ ਮਹੋਤਸਵ ਤਹਿਤ ਸਥਾਨਕ ਆਸ਼ਰਮ ਢਿਲਵਾਂ ਵਿਖੇ ਵੱਖ-ਵੱਖ ਕਿਸਮਾਂ ਦੇ ਔਸ਼ਧੀ,ਫਲਦਾਰ ਅਤੇ ਛਾਂਦਾਰ ਪੌਦੇ ਜਿਵੇਂ ਕਿ ਨਿੰਮ,ਗੁਲਮੋਹਰ,ਜਾਮੁਨ,ਅਮਰੂਦ,ਨਿੰਬੂ,ਬਹੇੜਾ, ਪਿਲਖਨ,ਅਰਜੁਨ ਆਦਿ 500 ਬੂਟੇ ਵੰਡੇ ਗਏ। ਇਸ ਮੌਕੇ ਲਾਭਪਾਤਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸਾ ਸਾਧਵੀ ਸੰਦੀਪ ਭਾਰਤੀ ਜੀ ਨੇ ਕਿਹਾ,ਕਿ ਤੋਹਫੇ ਵਜੋਂ ਦਿੱਤਾ ਗਿਆ ਬੂਟਾ ਸਭ ਤੋਂ ਉੱਤਮ ਹੈ। ਇਸੇ ਤਰ੍ਹਾਂ, ਰੁੱਖ ਲਗਾਉਣਾ ਸਭ ਤੋਂ ਵਧੀਆ ਗਤੀਵਿਧੀਆਂ ਵਿੱਚੋਂ ਇੱਕ ਹੈ, ਜੋ ਤੁਸੀਂ ਆਪਣੇ ਖਾਸ ਮੌਕੇ ‘ਤੇ ਕਰ ਸਕਦੇ ਹੋ। ਜਦੋਂ ਮਨੁੱਖ ਹਰਿਆਵਲੀ ਵਿੱਚ ਰਹਿੰਦਾ ਹੈ, ਤਾਂ ਉਹ ਹਮੇਸ਼ਾ ਕੁਦਰਤ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹੈ। ਉਨ੍ਹਾਂ ਨੇ ਰੁੱਖ ਲਗਾਉਣ ਦਾ ਅਰਥ ਸਮਝਾਉਂਦੇ ਹੋਏ ਕਿਹਾ ਕਿ ਰੁੱਖ ਲਗਾਉਣਾ ਸਿਰਫ ਇੱਕ ਬੂਟਾ ਮਿੱਟੀ ਵਿੱਚ ਲਗਾਉਣਾ ਹੀ ਨਹੀਂ, ਸਗੋਂ ਇਸਦੀ ਘੱਟੋ-ਘੱਟ 5 ਸਾਲ ਤੱਕ ਸਾਂਭ ਸੰਭਾਲ ਵੀ ਕਰਨਾ ਹੈ।

Advertisements

ਸਾਨੂੰ ਉਸ ਪੌਦੇ ਨੂੰ ਇੱਕ ਢੁਕਵਾਂ ਵਾਤਾਵਰਣ ਪ੍ਰਦਾਨ ਕਰਕੇ ਉਸ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ, ਕਿਉਂਕਿ ਸਾਡੇ ਦੁਆਰਾ ਲਗਾਇਆ ਗਿਆ ਇੱਕ ਰੁੱਖ ਵੀ ਸਾਨੂੰ ਪੂਰੇ ਜੀਵਨ ਲਈ ਆਕਸੀਜਨ ਪ੍ਰਦਾਨ ਕਰਦਾ ਹੈ। ਇਹ ਜੀਵਾਂ ਦਾ ਘਰ ਹੈ ਅਤੇ ਇਹ ਸਾਨੂੰ ਲਿਖਣ ਲਈ ਕਾਗਜ਼ ਦਿੰਦਾ ਹੈ, ਇਹ ਸਾਨੂੰ ਪੀਣ ਲਈ ਪਾਣੀ ਦਿੰਦਾ ਹੈ, ਇਹ ਸਾਨੂੰ ਖਾਣ ਲਈ ਭੋਜਨ ਦਿੰਦਾ ਹੈ,ਇਹ ਸਾਡੀ ਸਾਰੀ ਜ਼ਿੰਦਗੀ ਨੂੰ ਪੋਸ਼ਣ ਦਿੰਦਾ ਹੈ। ਵਾਤਾਵਰਨ ਦੀ ਸੰਭਾਲ ਵਿੱਚ ਰੁੱਖਾਂ ਦੀ ਬਹੁਪੱਖੀ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ, ਰੁੱਖ ਲਗਾਉਣਾ ਹੀ ਇੱਕੋ ਇੱਕ ਹੱਲ ਹੈ। ਜਿਸ ਨਾਲ ਹੀ ਵਾਤਾਵਰਨ ਸੰਕਟ ਨਾਲ ਨਜਿੱਠਿਆ ਜਾ ਸਕਦਾ ਹੈ ।ਇਸ ਤਰ੍ਹਾਂ ਸਾਧਵੀ ਜੀ ਨੇ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ, ਉਨ੍ਹਾਂ ਦੀ ਸੰਭਾਲ ਕਰਨ ਅਤੇ ਵਾਤਾਵਰਨ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here