
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀਨੀਅਰ ਪੁਲਿਸ ਕਪਤਾਨ ਸੁਰੇਂਦਰ ਲਾਂਬਾ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ ਸਰਬਜੀਤ ਸਿੰਘ ਬਾਹੀਆ ਪੀਪੀਐਸ ਪੁਲਿਸ ਕਪਤਾਨ ਤਫਤੀਸ਼ ਦੀ ਸੁਪਰਵਾਈਜ਼ਰ ਅਤੇ ਡੀਐਸਪੀ ਸਬ-ਡਵੀਜ਼ਨ ਟਾਂਡਾ ਦਵਿੰਦਰ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਸਬਇੰਸਪੈਕਟਰ ਗੁਰਸਾਹਿਬ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਲੁੱਟ-ਖੋਹ ਮਾਮਲੇ ਵਿੱਚ ਲੋੜੀਂਦੇ ਦੋ ਵਿਅਕਤੀਆਂ ਨੂੰ ਗਿ੍ਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਥਾਣਾ ਮੁੱਖੀ ਸਬ-ਇੰਸਪੈਕਟਰ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਸੋਮ ਨਾਥ ਪੁੱਤਰ ਰੁਲੀਆ ਰਾਮ ਵਾਸੀ ਜੁਝਾਰ ਚਠਿਆਲ ਥਾਣਾ ਗੜ੍ਹਦੀਵਾਲਾ ਜਿਲ੍ਹਾ ਹੁਸਿਆਰਪੁਰ ਮਿਤੀ 22-8-2024 ਨੂੰ ਗੜਦੀਵਾਲਾ PNB ਬੈਕ ਤੋ 14 ਹਜਾਰ ਰੁਪਏ ਕਢਵਾ ਕੇ ਪੈਦਲ ਹੀ ਵਾਪਿਸ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾ ਜਦੋ ਮੈ ਕਪਿਲਾ ਸਵੀਟ ਸੋਪ ਦੇ ਸਾਹਮਣੇ 1:30/1-45 ਦੁਪਹਿਰ ਨੂੰ ਦੋ ਵਿਅਕਤੀ ਮੋਟਰ ਸਾਇਕਲ ਪਲਾਟੀਨਾ ਰੰਗ ਕਾਲਾ ਪਰ ਸਵਾਰ ਵਲੋਂ ਪਿੱਛਿਓ ਆਏ, ਜਿਨ੍ਹਾਂ ਉੱਕਤ ਸਿਕਾਇਤ ਕਾਰਤਾ ਦੇ ਹੱਥ ਵਿੱਚ ਫੜੇ ਕਪੜੇ ਦੇ ਝੋਲੇ ਨੂੰ ਖੋਹ ਕੇ ਲੈ ਗਏ। ਜਿਸ ਵਿੱਚ ਪੀੜਤ ਵਿਅਕਤੀ ਦੀ ਘਰਵਾਲੀ ਸੰਯੋਗਤਾ ਰਾਣੀ ਦੀਆ ਬੈਕ ਦੀਆ ਕਾਪੀਆ ਅਤੇ 14 ਹਜਾਰ ਰੁਪਏ ਸਨ।
ਜਿਸ ਸਬੰਧੀ ਪੁਲਿਸ ਵਲੋਂ ਉੱਕਤ ਵਿਅਕਤੀ ਦੇ ਬਿਆਨਾਂ ਸੂਰਤ ਜੁਰਮ 304(2) BNS ਤਹਿਤ ਮਾਮਲਾ ਦਰਜ ਕਰਕੇ ਏਐਸਆਈ ਦਿਲਦਾਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮਾਮਲੇ ਵਿੱਚ ਨਾਮਜਦ ਨਾਜਰ ਸਿੰਘ ਪੁੱਤਰ ਹਰਵਿੰਦਰ ਸਿੰਘ ਅਤੇ ਪਰਮਜੋਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀਆਨ ਚੋਹਕਾ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਨੂੰ ਗਿ੍ਫਤਾਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਗਈ।ਇਸ ਮੌਕੇ ਥਾਣਾ ਮੁਖੀ ਸਬ-ਇੰਸਪੈਕਟਰ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉੱਕਤ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ।ਜਿਸ ਉਪਰੰਤ ਹੋਰ ਵੀ ਖੁਲਾਸਾ ਹੋਣ ਦੀ ਸੰਭਾਵਨਾ ਹੈ।












