Friday, October 9, 2026
Home Latest ਜਵਾਹਰ ਨਵੋਦਿਆ ਵਿਦਿਆਲਿਆ ਵੱਲੋਂ 6ਵੀਂ ਕਲਾਸ ਵਿੱਚ ਰਜਿਸਟ੍ਰੇਸਨ ਕਰਨ ਲਈ ਆਨਲਾਈਨ ਅਰਜੀਆਂ...

ਜਵਾਹਰ ਨਵੋਦਿਆ ਵਿਦਿਆਲਿਆ ਵੱਲੋਂ 6ਵੀਂ ਕਲਾਸ ਵਿੱਚ ਰਜਿਸਟ੍ਰੇਸਨ ਕਰਨ ਲਈ ਆਨਲਾਈਨ ਅਰਜੀਆਂ ਦੀ ਮੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਦੇ ਪਿ੍ਰੰਸੀਪਲ ਡਾ. ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ 6 ਕਲਾਸ ਦੀ ਰਜਿਸਟ੍ਰੇਸਨ ਲਈ ਆਨ ਲਾਈਨ ਅਰਜੀਆਂ ਭਰਨ ਦੀ ਸੁਵਿਧਾ ਦਿੱਤੀ ਗਈ ਹੈ ਅਤੇ ਕੋਈ ਵੀ ਆਫ ਲਾਈਨ ਅਰਜੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹੈਡ ਕੁਆਟਰ ਨੋਇਡਾ ਦੀ ਵੈਬਸਾਈਟ www.navodaya.gov.in ਅਤੇ Navodaya.gov.in/nvs/en/Admission  ਤੇ ਆਨਲਾਈਨ ਰਜਿਸਟ੍ਹੇਸਨ ਕੀਤੀ ਜਾ ਸਕਦੀ ਹੈ।

Advertisements

ਉਨ੍ਹਾਂ ਦੱਸਿਆ ਕਿ ਸੈਸਨ 2024-25 ਦੋਰਾਨ ਪੰਜਵੀਂ ਕਲਾਸ ਦੇ ਵਿਦਿਆਰਥੀ ਜੋ ਕਿ ਜਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿੱਚ ਪੜ ਰਿਹਾ ਹੋਵੇ 6 ਕਲਾਸ ਵਿੱਚ ਰਜਿਸਟ੍ਰੇਸਨ ਕਰਨ ਦੇ ਲਈ ਆਨ ਲਾਈਨ ਅਰਜੀ ਭਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦਾ ਜਨਮ 1-5-1013 ਤੋਂ 31-7-2015 ਵਿੱਚ ਹੋਇਆ ਹੋਣਾ ਚਾਹੀਦਾ ਹੈ ਅਤੇ ਰਜਿਸਟ੍ਰੇਸਨ ਕਰਨ ਦੀ ਅੰਤਿਮ ਮਿਤੀ 16 ਅਗਸਤ 2024 ਹੈ। ਉਨ੍ਹਾਂ ਦੱਸਿਆ ਕਿ ਜੋ ਵਿਦਿਆਰਥੀ 6 ਵੀਂ ਕਲਾਸ ਦੇ ਲਈ ਰਜਿਸਟ੍ਰੇਸਨ ਕਰਦੇ ਹਨ ਉਨ੍ਹਾਂ ਦੀ ਪ੍ਰੀਖਿਆ 18 ਜਨਵਰੀ 2025 ਨੂੰ ਆਯੋਜਿਤ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਦੇ ਲਈ ਜਵਾਹਰ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ   http://navodava.gov.in/nvs/nvs-school/pathankot/en/home/index/html    ਨੂੰ ਦੇਖਿਆ ਜਾ ਸਕਦਾ ਹੈ। 

LEAVE A REPLY

Please enter your comment!
Please enter your name here