Monday, October 26, 2026
Home Latest ਵਿਆਹ ਤੋਂ ਬਾਅਦ ਮਾਤਾ ਵੈਸ਼ਨੋ ਦੇਵੀ ਮੱਥਾ ਟੇਕਣ ਗਈ ਲੜਕੀ ਦੀ ਜ਼ਮੀਨ...

ਵਿਆਹ ਤੋਂ ਬਾਅਦ ਮਾਤਾ ਵੈਸ਼ਨੋ ਦੇਵੀ ਮੱਥਾ ਟੇਕਣ ਗਈ ਲੜਕੀ ਦੀ ਜ਼ਮੀਨ ਖਿਸਕਣ ਕਾਰਨ ਹੋਈ ਮੌਤ  

ਮਾਤਾ ਵੈਸ਼ਨੋ ਦੇਵੀ (ਦ ਸਟੈਲਰ ਨਿਊਜ਼)। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਈ ਨਵੀਂ ਵਿਆਹੀ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਹਿਚਾਣ ਸਪਨਾ ਵਾਸੀ ਗੁਰਦਾਸਪੁਰ ਦੇ ਪਿੰਡ ਧਿਆਨਪੁਰ ਵਜੋਂ ਹੋਈ ਹੈ।

Advertisements

ਜਾਣਕਾਰੀ ਦਿੰਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਅਮਿਤ ਦਾ ਵਿਆਹ 28 ਜੁਲਾਈ ਨੂੰ ਸਪਨਾ ਵਾਸੀ ਅੰਮ੍ਰਿਤਸਰ ਨਾਲ ਹੋਇਆ ਸੀ ਤੇ ਇਸ ਦੌਰਾਨ ਸਪਨਾ ਤੇ ਉਸਦਾ ਪਤੀ ਅਮਿਤ ਦੋਵੇਂ  ਜਾਣੇ  ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਨ ਲਈ ਗਏ ਸਨ ਤੇ ਇਸ ਦੌਰਾਨ ਅਚਾਨਕ ਮਾਤਾ ਵੈਸ਼ਨੋ ਦੇਵੀ ਦੇ ਮਾਰਗ ਤੇ ਜ਼ਮੀਨ ਖਿਸਕਣ ਨਾਲ ਸਪਨਾ ਦੀ ਮੌਤ ਹੋ ਗਈ। ਸਪਨਾ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਿਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here