Monday, October 19, 2026
Home Latest ਸਰਕਾਰ ਵੱਲੋਂ ਕਿਸਾਨਾਂ ਨੂੰ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਦੀ ਪੇਸ਼ਕਸ਼: ਹਰਸਿਮਰਨ

ਸਰਕਾਰ ਵੱਲੋਂ ਕਿਸਾਨਾਂ ਨੂੰ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਦੀ ਪੇਸ਼ਕਸ਼: ਹਰਸਿਮਰਨ

ਮਲੇਰਕੋਟਲਾ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਇਕ ਸੁਨਹਿਰੀ ਮੌਕਾ ਦਿੰਦਿਆਂ ਗਰਿੱਡ ਕੁਨੈਕਟਿਡ ਸੋਲਰ ਪੀ.ਵੀ. ਪਾਵਰ ਪਲਾਂਟ ਦੀ ਸਥਾਪਨਾ ਦੀ ਪੇਸ਼ਕਸ਼ ਕੀਤੀ ਹੈ।ਇਸ ਸਕੀਮ ਤਹਿਤ ਕੁੱਲ 264 ਮੈਗਾਵਾਟ ਸਮਰੱਥਾ ਦੇ ਸੂਰਜੀ ਊਰਜਾ ਤੇ ਅਧਾਰਿਤ ਪਾਵਰ ਪਲਾਂਟ ਲਗਾਉਣ ਦੀ ਪੇਸ਼ਕਸ਼ ਸਰਕਾਰ ਨੇ ਕੀਤੀ ਹੈ। ਇਹ ਜਾਣਕਾਰੀ ਪੇਡਾ ਦੇ ਜ਼ਿਲ੍ਹਾ ਮੈਂਨੇਜਰ ਹਰਸਿਮਰਨ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪੀ.ਐਸ.ਪੀ.ਸੀ.ਐਲ ਦੇ 333 ਸਬ ਸਟੇਸ਼ਨਾਂ ਵਿੱਚੋਂ 66 ਸਬ ਸਟੇਸ਼ਨਾਂ ਤੇ 04 ਮੈਗਾਵਾਟ ਤੱਕ ਦੀ ਸਮਰਥਾਂ ਦੇ ਸੂਰਜੀ ਊਰਜ; ਪਲਾਂਟ ਸਥਾਪਿਤ ਕੀਤੇ ਜਾਣੇ ਹਨ ਜਿਸ ਲਈ ਜ਼ਮੀਨ ਉਪਲਬਧ ਕਰਵਾਈ ਜਾਣੀ ਹੈ। ਇਸ ਮੰਤਵ ਲਈ ਪੇਡਾ ਵਲੋਂ ਲੇਡ ਬੈਂਕ ਤਿਆਰ ਕੀਤਾ ਜਾਣਾ ਹੈ ਜਿਸ ਦਾ ਉਦੇਸ਼ ਉਨ੍ਹਾਂ ਕਿਸਾਨਾਂ ,ਜ਼ਮੀਨ ਮਾਲਕਾਂ ਆਦਿ ਤੋਂ ਜਮੀਨ ਸਬੰਧੀ ਵੇਰਵੇ ਇੱਕਤਰ ਕਰਨਾ ਹੈ ਜੋ ਜੋ ਸੂਰਜੀ ਪ੍ਰੋਜੈਕਟਾਂ ਲਈ ਲੰਬੇ ਸਮੇਂ ਦੇ ਆਧਾਰ ‘ਤੇ ਆਪਣੀ ਜ਼ਮੀਨ ਲੀਜ਼ ‘ਤੇ ਦੇਣ ਵਿੱਚ ਦਿਲਚਸਪੀ ਰੱਖਦੇ ਹਨ। ਜ਼ਿਲ੍ਹਾ ਮੈਂਨੇਜਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਇਸ ਦਾ ਉਦੇਸ਼ ਇੱਕ ਲੈਂਡ ਬੈਂਕ ਬਣਾਉਣਾ ਹੈ ਤਾਂ ਜੋ ਸੋਲਰ ਪਾਵਰ ਡਿਵੈਲਪਰ ਨਾਲ ਵੇਰਵੇ ਸਾਂਝੇ ਕੀਤੇ ਜਾ ਸਕਣ ਜੋ ਖੇਤੀਬਾੜੀ ਜ਼ਮੀਨ ਲੀਜ਼ ‘ਤੇ ਲੈਣ ਦੇ ਇੱਛੁਕ ਹਨ। ਲੀਜ਼ ਦੀਆਂ ਦਰਾਂ ਅਤੇ ਸਮਝੌਤਾ ਸਿਰਫ਼ ਜ਼ਮੀਨ ਦੇ ਮਾਲਕ ਅਤੇ ਸੂਰਜੀ ਊਰਜਾ ਡਿਵੈਲਪਰ ਵਿਚਕਾਰ ਹੋਵੇਗਾ ਅਤੇ ਇਸ ਸਮਝੌਤੇ ਵਿੱਚ ਪੇਡਾ ਦੀ ਕੋਈ ਕਾਨੂੰਨੀ ਜ਼ਿੰਮੇਵਾਰੀ ਨਹੀਂ ਹੈ। ਚਾਹਵਾਨ, ਜ਼ਮੀਨ ਦੇ ਮਾਲਕ ਜਾਂ ਐਗਰੀਗੇਟਰ ਆਪਣੇ ਵੇਰਵੇ ਗੂਗਲ ਫਾਰਮ 

Advertisements

https://tinyurl.com/EOI-land-for solar ਜਾਂ https://www.peda.gov.in/assets/media/tender/1721711165 PEDA EOI for Sourcing of land.pdf  ਤੇ ਆਪਣੀ ਜ਼ਮੀਨ ਦੇ ਵੇਰਵੇ ਭਰ ਸਕਦੇ ਹਨ । ਉਨ੍ਹਾਂ ਹੋਰ ਦੱਸਿਆ ਕਿ ਕਿਸਾਨਾਂ/ਐਨ.ਆਰ.ਆਈ/ਜ਼ਮੀਨ ਮਾਲਕਾਂ 25 ਸਾਲਾਂ ਤੋਂ ਵੱਧ ਸਮੇਂ ਲਈ ਆਪਣੀ ਜ਼ਮੀਨ ਲੀਜ਼ ‘ਤੇ ਦੇਣ ਦੇ ਇੱਛੁਕ ਹਨ , ਉਹ ਸੋਲਰ ਪ੍ਰੋਜੈਕਟ ਡਿਵੈਲਪਰਾਂ ਨਾਲ ਆਪਣੀ ਜਮੀਨ ਦੇ ਵੇਰਵੇ ਸਾਂਝੇ ਕਰਨ ਲਈ ਜੋ ਸੋਲਰ ਪ੍ਰੋਜੈਕਟ ਡਿਵੈਲਪਰਾਂ ਨੂੰ 25 ਸਾਲਾਂ ਤੋਂ ਵੱਧ ਸਮੇਂ ਲਈ ਆਪਣੀ ਜ਼ਮੀਨ ਲੀਜ਼ ‘ਤੇ ਦੇਣ ਦੇ ਇੱਛੁਕ ਹਨ ,ਉਹ ਉਕਤ ਗੂਗਲ ਫਾਰਮ ਫਾਰਮ ਭਰਨ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਪੇਡਾ ਦਾ ਸਿਰਫ ਇਹ ਉਪਰਾਲੇ ਖੇਤੀ ਸ਼ਕਤੀ ਨੂੰ ਸੋਲਰਾਈਜ਼ ਕਰਨ ਦੀ ਇਸ ਮਹੱਤਵਪੂਰਨ ਪਹਿਲ ਨੂੰ ਸਫਲ ਬਣਾਉਣਾ ਹੈ।

LEAVE A REPLY

Please enter your comment!
Please enter your name here