Friday, October 30, 2026
Home Latest ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵਲੋਂ ਵਿਦਿਆਂਗ ਲੜਕੀ ਦੇ ਲਈ ਵੀਲਚੇਅਰ ਦੀ...

ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵਲੋਂ ਵਿਦਿਆਂਗ ਲੜਕੀ ਦੇ ਲਈ ਵੀਲਚੇਅਰ ਦੀ ਮੰਗ ਕੀਤੀ ਗਈ ਪੂਰੀ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਉਮਾ ਸ਼ੰਕਰ ਗੁਪਤਾ ,ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਗੁਰਦਾਸਪੁਰ ਪਾਸ ਇੱਕ ਵਿਦਿਆਂਗ ਜੋੜੇ ਰੇਖਾ ਅਤੇ ਬਲਵਿੰਦਰ ਸਿੰਘ ਵਾਸੀ ਬਸਰਾਏ ਵੱਲੋਂ ਟਰਾਈ ਸਾਈਕਲਾਂ ਅਤੇ ਮਿਸ ਮਨਦੀਪ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਪਿੰਡ ਖਾਨ ਮਲੂਕ ਦੇ ਪਿਤਾ ਵਲੋਂ ਆਪਣੀ ਵਿਦਿਆਂਗ ਲੜਕੀ ਦੇ ਲਈ ਵੀਲ ਚੇਅਰ ਦੀ ਮੰਗ ਕੀਤੀ ਗਈ ਸੀ। ਜਿਸ ਨੂੰ ਉਹਨਾਂ ਵੱਲੋਂ ਤੁਰੰਤ ਦੇ ਅਧਾਰ ਤੇ ਪੂਰੀ ਕਰਨ ਦੇ ਲਈ ਸਕੱਤਰ ਦੇ ਰੈੱਡ ਕਰਾਸ ਸੋਸਾਇਟੀ ਨੂੰ ਕਿਹਾ ਗਿਆ ਸੀ।

Advertisements

ਸਕੱਤਰ ਰੈੱਡ ਕਰਾਸ  ਵੱਲੋਂ ਬਿਨਾ ਕਿਸੇ ਦੇਰੀ ਦੇ ਇਹ ਸਮਾਨ ਇਹਨਾ ਦਿਵਿਆਂਗ ਵਿਅਕਤੀਆਂ ਨੂੰ ਡਿਪਟੀ ਕਮਿਸ਼ਨਰ ਕੋਲੋਂ  ਦਿਵਾ ਦਿੱਤੀ ਗਈ। ਇਸ ਮੌਕੇ ਤੇ ਮੈਡਮ ਯੋਜ਼ਸਤਨਾ ਸਿੰਘ, ਪੀ.ਸੀ.ਐਸ,ਉੱਪ ਮੰਡਲ ਮੈਜਿਸਟ੍ਰੇਟ ਕਲਾਨੌਰ ਕਮ ਸਹਾਇਕ ਕਮਿਸ਼ਨਰ (ਜ), ਗੁਰਦਾਸਪੁਰ ਅਤੇ ਰਾਜੀਵ ਸਿੰਘ,ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਗੁਰਦਾਸਪੁਰ ਵੀ ਮੌਜੂਦ ਸਨ ।

LEAVE A REPLY

Please enter your comment!
Please enter your name here