Wednesday, October 21, 2026
Home International ਪੰਜਾਬ ਦੀ ਧੀ ਨੇ ਕੈਨੇਡਾ ਵਿੱਚ ਭਾਰ ਤੋਲਕ ‘ਚ ਜਿੱਤੇ 3 ਸੋਨ...

ਪੰਜਾਬ ਦੀ ਧੀ ਨੇ ਕੈਨੇਡਾ ਵਿੱਚ ਭਾਰ ਤੋਲਕ ‘ਚ ਜਿੱਤੇ 3 ਸੋਨ ਤਗਮੇ

ਕੈਨੇਡਾ (ਦ ਸਟੈਲਰ ਨਿਊਜ਼)। ਕੈਨੇਡਾ ਦੇ ਸ਼ਹਿਰ ਗੁਅੇਕੁਏਲ ਵਿਖੇ ਹੋਈ ਪੈਨ-ਅਮਰੀਕਨ ਯੂਥ ਚੈਂਪੀਅਨਸ਼ਿਪ 2024 ਅੰਡਰ 17 ਲੜਕੀਆਂ ਦੇ ਵੇਟਲਿਫਟਿੰਗ ਮੁਕਾਬਲਿਆਂ ਵਿੱਚ 16 ਸਾਲਾ ਪੰਜਾਬਣ ਭਾਰ ਤੋਲਕ ਐਂਜਲ ਬਿਲਨ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 3 ਸੋਨੇ ਦੇ ਤਗਮੇ ਜਿੱਤੇ ਹਨ।

Advertisements

ਦੱਸਿਆ ਜਾ ਰਿਹਾ ਹੈ ਕਿ ਰੁਸਤਮ ਰੈਸਲਿੰਗ ਕਲੱਬ ਦੇ ਸੰਸਥਾਪਕ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਨੇੜਲੇ ਪਿੰਡ ਰਾਏਪੁਰ ਡੱਬਾ ਦੇ ਪਹਿਲਵਾਨ ਹਰਜੀਤ ਸਿੰਘ ਬਿਲਨ ਦੀ ਹੋਣਹਾਰ ਧੀ ਐਂਜਲ ਬਿਲਨ ਨੇ 6 ਸਾਲ ਦੀ ਉਮਰ ਵਿੱਚ ਵੇਟ ਲਿਫਟਿੰਗ ਸ਼ੁਰੂ ਕੀਤੀ ਸੀ ਤੇ ਹੁਣ ਐਂਜਲ ਨੇ ਸੋਨ ਤਗਮੇ 94 ਸਨੈਚ ਕੰਪੋਨੈਂਟ ਤੇ ਕਲੀਨ ਤੇ ਜਰਕਟ 126 ਕਿਲੋਗ੍ਰਾਮ ਭਾਰ ਚੁੱਕ ਕੇ ਜਿੱਤੇ ਹਨ। ਪੈਨ ਅਮਰੀਕਨ ਯੂਥ ਚੈਂਪੀਅਨਸ਼ਿਪ ਵਿੱਚ ਕੈਨੇਡਾ, ਅਮਰੀਕਾ, ਮੈਕਸੀਕੋ, ਕਿਊਬਾ, ਗੁਆਟੇਮਾਲਾ, ਬ੍ਰਾਜ਼ੀਲ, ਅਰਜਨਟਾਈਨਾ, ਚਿੱਲੀ, ਵੈਨਜੂਏਲਾ, ਕੋਲੰਬੀਆ, ਗਿਆਨਾ, ਈਕਾਡੋਰ ਤੇ ਪੀਰੂ ਸਮੇਤ 14 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ।

LEAVE A REPLY

Please enter your comment!
Please enter your name here