
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਗਵਾਨ ਵਾਲਮੀਕਿ ਜੀ ਸੇਵਾ ਸੁਸਾਇਟੀ ਟਿੱਬਾ ਵੱਲੋਂ ਭਗਵਾਨ ਵਾਲਮੀਕਿ ਮੰਦਿਰ ਟਿੱਬਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਅਹਿਮ ਵਿਚਾਰਾਂ ਕੀਤੀਆਂ ਗਈਆਂ ਜਿਸ ਵਿੱਚ ਮੰਦਰ ਵਿੱਚ ਰਹਿੰਦਾ ਕੰਮ ਜਲਦੀ ਪੂਰਾ ਕਰਨ ਬਾਰੇ ਵਿਚਾਰ ਵਟਾਂਦਰਾਂ ਕੀਤਾ ਗਿਆ। ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਨ ਜੋ 17 ਅਕਤੂਬਰ 2024 ਦਿਨ ਵੀਰਵਾਰ ਨੂੰ ਹੈ ਉਸ ਦੇ ਸਬੰਧ ਵਿੱਚ ਅਹਿਮ ਵਿਚਾਰਾਂ ਹੋਈਆਂ ਜਿਸ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਇਹ ਵਿਚਾਰ ਹੋਇਆ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਸਮੂਹ ਕਮੇਟੀ ਮੈਂਬਰ ਤੇ ਪ੍ਰਧਾਨ ਸੁਖਦੇਵ ਸਿੰਘ ਟਿੱਬਾ ਨੇ ਦੱਸਿਆ ਕਿ 6 ਅਕਤੂਬਰ 2024 ਦਿਨ ਸ਼ੁਕਰਵਾਰ ਤੋ ਪਿੰਡ ਟਿੱਬਾ ਵਿਚ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ।

17 ਅਕਤੂਬਰ 2024 ਦਿਨ ਵੀਰਵਾਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਨ ਵਾਲੇ ਦਿਨ ਵਿਸ਼ਾਲ ਸੋਭਾ ਯਾਤਰਾ ਜੋ ਪਿੰਡ ਟਿੱਬਾ ਦੇ ਵਾਲਮੀਕ ਮੰਦਿਰ ਤੋਂ ਅਰੰਭ ਹੋ ਕੇ ਬਸਤੀ ਸੈਦਪੁਰ ਵੱਲ ਦੀ ਪੀਰ ਬਾਬਾ ਅਹਿਮਦ ਸ਼ਾਹ ਜੀ ਦੇ ਦਰਬਾਰ ਦੇ ਸਾਹਮਣੇ ਤੋਂ ਪਿੰਡ ਟਿੱਬਾ ਦੇ ਬਸ ਸਟੈਂਡ ਵਲ ਦੀ ਹੁੰਦੀ ਹੋਈ ਪਿੰਡ ਦੇ ਮੇਨ ਬਜ਼ਾਰ ਤੋ ਹੁੰਦੀ ਹੋਈ ਵਾਪਸ ਭਗਵਾਨ ਵਾਲਮੀਕਿ ਮੰਦਰ ਟਿੱਬਾ ਵਿਚ ਸਮਾਪਤੀ ਹੋਵੇਗੀ ਅਤੇ 18 ਅਕਤੂਬਰ 2024 ਦਿਨ ਸ਼ੁਕਰਵਾਰ ਨੂੰ ਪਾਵਨ ਸ੍ਰੀ ਰਮਾਇਣ ਸਾਹਿਬ ਦੇ ਜਾਪ ਅਰੰਭ ਹੋਣਗੇ ਅਤੇ 20 ਅਕਤੂਬਰ ਦਿਨ ਐਤਵਾਰ ਨੂੰ ਸ੍ਰੀ ਰਮਾਇਣ ਸਾਹਿਬ ਦੇ ਜਾਪ ਦੇ ਭੋਗ ਪੈਣਗੇ ਉਪਰੰਤ ਰਾਗੀ ਸਿੰਘਾ ਵਲੋਂ ਗੁਰੂ ਵਾਲਮੀਕਿ ਜੀ ਦਾ ਹਰਜਸ ਕੀਰਤਨ ਕੀਤਾ ਜਾਵੇਗਾ ਉਪਰੰਤ ਗੁਰੂ ਕਾ ਲੰਗਰ ਪਿੰਡ ਟਿੱਬਾ ਦੇ ਪੰਚਾਇਤ ਘਰ ਵਿਖੇ ਚੱਲੇਗਾ ਇਸ ਮੀਟਿੰਗ ਵਿੱਚ ਮਾਸਟਰ ਲਖਵਿੰਦਰ ਸਿੰਘ, ਜਿੰਦਰ ਕੁਮਾਰ ਗਿੱਲ ਲਖਵੀਰ ਸਿੰਘ ਨਿੱਕਾ, ਸੁੱਚਾ ਸਿੰਘ ਮੋਮੀ ਆਗੂ ਆਮ ਆਦਮੀ ਪਾਰਟੀ ਸਾਜਨ ਗਿੱਲ, ਰਾਹੁਲ, ਰਾਜਬੀਰ ਮੋਮੀ, ਅਮਨ ਗਿੱਲ ਕਰਨੈਲ ਸਿੰਘ ਮੋਮੀ ਪੇਂਟਰ ਬੀਬੀ ਬਲਵਿੰਦਰ ਕੌਰ ਪ੍ਰਧਾਨ ਬੀਬੀ ਜਸਵਿੰਦਰ ਕੌਰ ਮੀਤ ਪ੍ਰਧਾਨ ਬੀਬੀ ਦਰਸ਼ਨ ਕੌਰ ਖਜਾਨਚੀ,ਬੀਬੀ ਅਮਰਜੀਤ ਕੌਰ ਮੋਮੀ ਮੈਬਰ ਬੀਬੀ ਵੀਰ ਕੌਰ ਮੱਟੂ, ਬੀਬੀ ਜਸਵਿੰਦਰ ਕੌਰ ਸਹੋਤਾ ਆਦਿ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ।












