
ਗੁਰਦਾਸਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵੱਲੋਂ ਸੀ.ਏ.ਪੀ.ਐਫ. ਭਰਤੀ 2025 ਦੇ ਅੰਤਰਗਤ ਸੀ.ਆਰ.ਪੀ.ਐਫ. ਬੀ.ਐਸ.ਐਫ, ਬੀ ਐਸ. ਐਫ, ਅਸਾਮ ਰਾਈਫਲ ਆਦਿ ਦੀ ਭਰਤੀ ਲਈ ਕੈਂਪ ਵਿੱਚ ਦਾਖਲਾ ਸ਼ੁਰੂ ਹੈ। ਭਾਰਤ ਸਰਕਾਰ ਵੱਲੋਂ ਸੀ.ਏ.ਪੀ.ਐਫ. ਭਰਤੀ 2025 ਦੇ ਅੰਤਰਗਤ ਸੀ. ਆਰਪੀਐਫ, ਬੀਐਸਐਫ, ਅਸਾਮ ਰਾਈਫਲ ਆਦਿ ਲਈ ਆਨਲਾਈਨ ਦਰਖਾਸਤਾਂ ਦੀ ਮੰਗ 5 ਸਤੰਬਰ ਤੌਂ 14 ਅਕਤੂਬਰ 2024 ਤੱਕ ਕੀਤੀ ਗਈ ਹੈ।

ਪੰਜਾਬ ਸਰਕਾਰ ਵੱਲੌਂ ਭਰਤੀ ਲਈ ਮੁਫ਼ਤ ਲਿਖਤੀ ਅਤੇ ਸ਼ਰੀਰਕ ਸਿਖਲਾਈ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਦਿੱਤੀ ਜਾ ਰਹੀ ਹੈ ।ਜਿਹੜੇ ਯੁਵਕ ਦਸਵੀਂ ਪਾਸ ਹਨ ਅਤੇ ਉਮਰ 18 ਸਾਲ ਹੈ ਉਹ ਸੀ.ਏ.ਪੀ.ਐਫ. 2025 ਲਈ ਆਨਲਾਈਨ ਅਪਲਾਈ ਕਰਕੇ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਸਿਖਲਾਈ ਲੈ ਸਕਦੇ ਹਨ। ਸਿਖਲਾਈ ਦੌਰਾਨ ਯੁਵਕਾਂ ਨੂੰ ਮੁਫ਼ਤ ਰਿਹਾਇਸ਼ ਅਤੇ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਚਾਹਵਾਨ ਯੁਵਕ ਆਪਣੇ ਸਾਰੇ ਅਸਲ ਸਰਟੀਫਿਕੇਟ ਤੇ ਉਹਨਾਂ ਦੀਆਂ 2 -2 ਫੋਟੋ ਕਾਪੀਆਂ ਅਤੇ 4 ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ: 62830-31125 , 94674-56808, 94174-20125












