Sunday, November 1, 2026
Home Latest ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਹੋ ਰਹੀਆਂ ਰਾਸ਼ਟਰੀ ਜੂਡੋ’ ਖੇਡਾਂ ਵਿੱਚ ਖਿਡਾਰੀਆਂ ਨੇ ਉਤ਼ਸਾਹ...

ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਹੋ ਰਹੀਆਂ ਰਾਸ਼ਟਰੀ ਜੂਡੋ’ ਖੇਡਾਂ ਵਿੱਚ ਖਿਡਾਰੀਆਂ ਨੇ ਉਤ਼ਸਾਹ ਨਾਲ ਲਿਆ ਭਾਗ  

ਗੁਰਦਾਸਪੁਰ (ਦ ਸਟੈਲਰ ਨਿਊਜ਼)। ਨਵੋਦਿਆ ਵਿਦਿਆਲਿਆ ਸਮਿਤੀ ਵੱਲੋਂ ਨੈਸ਼ਨਲ ਜੂਡੋ ਮੀਟ 2024 ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਜਿਲ੍ਹਾ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਚੰਡੀਗੜ੍ਹ ਰੀਜਨ ਕੈਪਟਨ ਟੀਨਾ ਧੀਰ ਦੀ ਸੁਯੋਗ ਅਗਵਾਈ ਹੇਠ  ਕੀਤੀਆਂ ਜਾ ਰਹੀਆਂ ਹਨ। ਖੇਡਾਂ 17 ਵਰਗ ਦੇ ਲੜਕੇ ਲੜਕੀਆਂ ਦੇ ਜੂਡੋ ਮੁਕਾਬਲੇ ਕਰਵਾਏ ਗਏ ਇਸ ਦੇ ਅੰਤਰਗਤ ਲੜਕਿਆਂ ਦੇ 60 ਕਿਲੋ, 73 ਕਿਲੋ, 81 ਕਿਲੇ, ਅਤੇ 90 ਕਿਲੋ ਵਰਗਾਂ ਵਿੱਚ ਮੁਕਾਬਲੇ ਹੋਏ ਅਤੇ ਲੜਕੀਆਂ ਦੇ 52 ਕਿਲੋ 57 ਕਿਲੋ 63 ਕਿਲੇ 70 ਕਿਲੋ ਅਤੇ 70 ਵਰਗਾ ਦੇ ਮੁਕਾਬਲੇ ਹੋਏ। ਲੜਕਿਆਂ ਦੇ ਮੁਕਾਬਲਿਆਂ ਵਿੱਚ ਜੈਪੁਰ ਰੀਜਨ ਪਹਿਲੇ ਸਥਾਨ ਤੇ ਅਤੇ ਸ਼ਿਲਾਂਗ ਰੀਜਨ ਦੂਜੇ ਸਥਾਨ ਤੇ ਰਿਹਾ।

Advertisements

ਲੜਕੀਆਂ ਦੇ ਮੁਕਾਬਲਿਆਂ ਵਿੱਚ ਚੰਡੀਗੜ੍ਹ ਰੀਜ਼ਨ ਪਹਿਲੇ ਸਥਾਨ ਤੇ ਅਤੇ ਹੈਦਰਾਬਾਦ ਰੀਜਨ ਦੂਸਰੇ ਸਥਾਨ ਤੇ ਰਿਹਾ। ਖੇਡਾਂ ਵਿੱਚ ਭਾਗ ਲੈ ਰਹੇ ਪ੍ਰਤੀਭਾਗੀਆਂ ਨੂੰ ਤਰੋਤਾਜ਼ਾ ਕਰਨ ਲਈ ਦੂਸਰੇ ਦਿਨ ਦੀਆਂ ਖੇਡਾਂ ਦੇ ਅੰਤ ਵਿੱਚ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ ਜਿਸ ਵਿੱਚ ਭੋਪਾਲ, ਹੈਦਰਾਬਾਦ ਪਟਨਾ, ਪੂਨ ਅਤੇ ਚੰਡੀਗੜ੍ਹ ਰੀਜ਼ਨ ਦੇ ਵਿਦਿਆਰਥੀਆਂ ਦੁਆਰਾ ਖੂਬਸੂਰਤ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਸਹਾਇਕ ਕਮਿਸ਼ਨਰ ਨਵੋਦਿਆ ਵਿਦਿਆਲਿਆ ਸਮਿਤੀ ਸ੍ਰੀ ਆਰ.ਕੇ ਵਰਮਾ ਜੀ ਦੁਆਰਾ ਵੱਖ-ਵੱਖ ਵਿਦਿਆਲਿਆਂ ਤੋਂ ਆਏ ਸਹਾਇਕ ਸਟਾਫ ਨੂੰ ਸ਼ੀਲਡਾਂ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।

LEAVE A REPLY

Please enter your comment!
Please enter your name here