Saturday, October 31, 2026
Home Latest ਸਿਹਤ ਵਿਭਾਗ ਵੱਲੋਂ 20 ਤੋਂ 24 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਆਯੂਸ਼ਮਾਨ ਪਖਵਾੜਾ: ਡਾ. ਐਰਿਕ

ਸਿਹਤ ਵਿਭਾਗ ਵੱਲੋਂ 20 ਤੋਂ 24 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਆਯੂਸ਼ਮਾਨ ਪਖਵਾੜਾ: ਡਾ. ਐਰਿਕ

The Stellar News Logo

ਫਾਜਿਲਕਾ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਸੁਚਾਰੂ ਢੰਗ ਨਾਲ ਦੇਣ ਲਈ ਵਚਨਬੱਧ ਹੈ। ਇਸੇ ਮੁਹਿੰਮ ਅਧੀਨ ਸਿਹਤ ਵਿਭਾਗ ਫਾਜਿਲਕਾ ਵੱਲੋਂ ਡਾ ਐਰਿਕ ਕਾਰਜਕਾਰੀ ਸਿਵਲ ਸਰਜਨ ਦੀ ਅਗਵਾਈ ਵਿੱਚ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੀ ਛੇਵੀਂ ਅਤੇ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਤੀਜੀ ਵਰੇ੍ਹਗੰਡ ਨੂੰ ਸਮਰਪਿਤ 20 ਤੋਂ 24 ਸਤੰਬਰ 2024 ਤੱਕ ਆਯੂਸ਼ਮਾਨ ਪਖਵਾੜਾ ਮਨਾਇਆ ਜਾ ਰਿਹਾ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਐਰਿਕ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਅਧੀਨ @ਆਪਕੇ ਦੁਆਰ ਆਯੂਸ਼ਮਾਨ@ ਅਧੀਨ ਨਵੇਂ ਕਾਰਡ, @ਆਯੂਸ਼ਮਾਨ ਚੌਪਾਲ ਆਯੂਸ਼ਮਾਨ ਸਭਾ ਰਾਹੀਂ ਆਸ਼ਾ ਅਤੇ ਆਂਗਣਵਾੜੀ ਸੈਂਟਰਾਂ ਰਾਹੀਂ ਪਿੰਡ ਦੇ ਸਰਪੰਚ ਰਾਹੀਂ ਲੋਕਾਂ ਨੂੰ ਜਾਗਰੂਕ ਕਰਕੇ ਕਾਰਡ ਬਨਾਉਣਗੇ ਅਤੇ ਆਭਾ ਆਈਡੀਜ਼ ਬਨਾਈਆਂ ਜਾਣਗੀਆਂ ਅਤੇ ਇਸ ਸਕੀਮ ਅਧੀਨ ਵਧੀਆਂ ਕੰਮ ਕਰਨ ਵਾਲੇ ਹਸਪਤਾਲਾਂ ਅਤੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੁਹਿੰਮ ਅਧੀਨ ਆਯੂਸ਼ਮਾਨ ਭਾਰਤ ਹੈਲਥ ਚੈਥਅੱਪ ਕੈਂਪ ਲਗਾਏ ਜਾਣਗੇ। ਆਯੂਸ਼ਮਾਨ ਭਾਰਤ ਸਾਈਕਲ/ਬਾਈਕ ਯਾਤਰਾ ਰਾਹੀਂ ਜਾਗਰੂਕ ਕੀਤਾ ਜਾਵੇਗਾ ਅਤੇ ਸਕੂਲ ਵਿੱਚ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਸਾਰੇ ਸਟਾਫ਼ ਵੱਲੋਂ ਲੋਕਾਂ ਨੂੰ ਆਯੂਸ਼ਮਾਨ ਮੁਹਿੰਮ ਸਕੂਲਾਂ, ਕਾਲਜਾਂ, ਪਬਲਿਕ ਥਾਵਾਂ ਤੇ ਜਾਗਰੂਕ ਕੀਤਾ ਜਾਵੇਗਾ। ਡਾ ਐਰਿਕ ਨੇ ਅਪੀਲ ਕੀਤੀ ਕਿ ਇਸ ਮੁਹਿੰਮ ਅਧੀਨ ਵੱਧ ਤੋਂ ਵੱਧ ਆਯੂਸ਼ਮਾਨ ਮੁਹਿੰਮ ਨਾਲ ਜੁੜਿਆ ਜਾਵੇ, ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਕਾਰਡ ਅਤੇ ਆਈ ਡੀਜ਼ ਬਨਾਈਆਂ ਜਾਣ। ਇਸ ਸਮੇਂ ਵਿਨੋਦ ਖੁਰਾਣਾ, ਦਿਵੇਸ਼ ਕੁਮਾਰ, ਹਰਮੀਤ ਸਿੰਘ, ਰੋਹਿਤ ਸਟੈਨੋ ਅਤੇ ਸੰਦੀਪ ਕੌਰ ਕੋਆਰਡੀਨੇਟਰ ਹਾਜ਼ਰ ਸਨ।

LEAVE A REPLY

Please enter your comment!
Please enter your name here