
ਗੁਰਦਾਸਪੁਰ (ਦ ਸਟੈਲਰ ਨਿਊਜ਼)। ਅੱਜ ਜ਼ਿਲ੍ਹਾ ਚਾਈਲਡ ਵੈਲਫੇਅਰ ਕੌਂਸਲ ਵਲੋਂ ਜ਼ਿਲ੍ਹਾ ਪੱਧਰੀ ਪੇਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ ਅਤੇ ਸਹਾਇਕ ਕਮਿਸ਼ਨਰ (ਜ) ਆਦਿਤਿਆ ਗੁਪਤਾ ਵਲੋਂ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਮੋਸ ਮਹਾਜਨ, ਆਨਰੇਰੀ ਸੈਕਟਰੀ ਅਤੇ ਨੈਸ਼ਨਲ ਐਵਾਰਡੀ, ਪਰਮਿੰਦਰ ਸਿੰਘ ਸ਼ੈਣੀ ਜ਼ਿਲ੍ਹਾ ਗਾਈਡੈਂਸ ਕਾਉਂਸਲਰ, ਸਕੂਲ ਦੇ ਫਾਦਰ ਜੋਨ , ਪਿ੍ੰਸੀਪਲ ਜੈਸਲੀਨ, ਦਿਲਬਾਗ ਸਿੰਘ ਲਾਲੀ ਚੀਮਾ, ਸ੍ਰੀਮਤੀ ਸੁਖਬੀਰ ਕੌਰ ਸਟੇਟ ਐਵਾਰਡੀ ਅਤੇ ਕੁਆਰਡੀਨੇਟਰ, ਲੈਕਚਰਾਰ ਮੁੁਕੇਸ਼ ਕੁਮਾਰ, ਲਾਇਨ ਕੰਨਵਰਪਾਲ ਸਿੰਘ,ਬਖਸ਼ੀ ਰਾਜ, ਜਨਕ ਰਾਜ, ਮਿਸ ਕੀਰਤੀ, ਕੋਮਲਪ੍ਰੀਤ ਕੋਰ, ਰਮੇਸ਼ ਕੁਮਾਰ, ਬਲਜੀਤ ਸਿੰਘ, ਪਰਮਿੰਦਰ ਕੋਰ, ਹਰਲੀਨ ਕੋਰ, ਭਵਨਦੀਪ ਕੋਰ, ਪੂਨਮ, ਆਸ਼ੂ, ਮਨਜੀਤ ਕੋਰ ਸਮੇਤ ਵੱਖ ਵੱਖ ਸਖਸੀਅਤਾਂ ਮੌਜੂਦ ਸਨ। ਸਥਾਨਕ ਲਿਟਲ ਫਲਾਵਰ ਕਾਨਵੈਂਟ ਸਕੂਲ, ਗੁਰਦਾਸਪੁਰ ਕਰਵਾਏ ਜ਼ਿਲਾ ਪੱਧਰੀ ਪੇਟਿੰਗ ਮੁਕਾਬਲੇ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਚਾਈਲਡ ਵੈਲਫੇਅਰ ਕੌਂਸਲ ਵਲੋਂ ਵੱਖ ਵੱਖ ਈਵੈਂਟ ਕਰਵਾਏ ਜਾਂਦੇ ਹਨ, ਜਿਸ ਲਈ ਪੂਰੀ ਟੀਮ ਵਧਾਈ ਦੀ ਪਾਤਰ ਹੈ।

ਇਸ ਮੌਕੇ ਉਨਾ ਪੇਟਿੰਗ ਮੁਕਾਬਿਲਆ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਨੂੰ ਮਿਲਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਸਮਾਗਮ ਵਿੱਚ ਸ਼ਿਰਕਤ ਕਰਦਿਆਂ ਸਹਾਇਕ ਕਮਿਸ਼ਨਰ (ਜ) ਆਦਿਤਿਆ ਗੁਪਤਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਬਹੁਤ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ ਅਤੇ ਇਸ ਮੁਕਾਬਲੇ ਵਿੱਚ ਜਿਲ੍ਹੇ ਦੇ ਵੱਖ ਵੱਖ ਸਥਾਨਾਂ ਤੋਂ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਹੈ। ਇਸ ਮੌਕੇ ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਨੈਸ਼ਨਲ ਐਵਾਰਡੀ ਰੋਮੋਸ ਮਹਾਜਨ ਵਲੋਂ ਵਧੀਕ ਡਿਪਟੀ ਕਮਿਸ਼ਨਰ(ਜ) ਅਤੇ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਦਾ ਸਵਾਗਤ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਚਾਈਲਡ ਵੈਲਫੇਅਰ ਕੌਂਸਲ ਵਲੋਂ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਲੱਮ ਏਰੀਆ, ਮਾਨ ਕੌਰ ਸਿੰਘ ਵਿਖੇ ਲੋੜਵੰਦ ਬੱਚਿਆਂ ਲਈ ਸਫਲਤਾਪੂਰਵਕ ਸਕੂਲ ਚਲਾਇਆ ਜਾ ਰਿਹਾ ਹੈ ਅਤੇ ਹੋਰ ਵੀ ਵੱਖ ਵੱਖ ਲੋਕ ਭਲਾਈ ਲਈ ਪਰੋਜੈਕਟ ਚਲਾਏ ਜਾ ਰਹੇ ਹਨ। ਅੱਜ ਜਿਲਾ ਪੱਧਰੀ ਪੇਟਿੰਗ ਮੁਕਾਬਿਲਆਂ ਵਿੱਚ ਗਰੀਨ ਗਰੁੱਪ ਵਿੱਚੋ ਪਹਿਲਾ ਸਥਾਨ ਅੰਮ੍ਰਿਤਜੋਤ ਕੌਰ, ਲੀਟਲ ਫਲਾਵਰ ਕੋਨਵੈਂਟ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ, ਦੂਜੇ ਸਥਾਨ ਤੇ ਮਹਿਤਾਬ ਸਿੰਘ ਸੇਂਟ ਫਰਾਂਸਿਸ ਸਕੂਲ ਬਟਾਲਾ, ਤੀਜੇ ਸਥਾਨ ਤੇ ਅਵਾਂਸੀ ਬਾਂਸਲ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਗੁਰਦਾਸਪੁਰ ਨੇ ਪ੍ਰਾਪਤ ਕੀਤਾ।
ਗੁਰਦਾਸਪੁਰ ਪਬਲਿਕ ਸਕੂਲ ਹਰਦੋ ਬਥਵਾਲਾ, ਗੁਰਦਾਸਪੁਰ ਅਕਾਲ ਅਕੈਡਮੀ ਅਤੇ ਮੁਲਿਆਂਵਾਲ ਦੇ ਜੋਗੇਸ਼ ਅਤੇ ਪਰਮਵੀਰ ਸਿੰਘ ਨੂੰ ਸਨਮਾਨਤ ਕੀਤਾ ਗਿਆ। ਵਾਈਟ ਗਰੁੱਪ ਵਿੱਚ ਪਹਿਲਾ ਸਥਾਨ ਸ਼ੁੱਭਜੋਤ ਕੌਰ ਲੀਟਲ ਫਲਾਵਰ ਕੋਨਵੈਂਟ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ, ਦੂਜੇ ਸਥਾਨ ਤੇ ਦਰੂਤੀ ਆਰ.ਡੀ. ਖੋਸਲਾ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਅਤੇ ਤੀਜੇ ਸਥਾਨ ਪਲਕ ਸਰਕਾਰੀ ਹਾਈ ਸਕੂਲ ਸਾਧੂਚੱਕ ਅਤੇ ਚੋਥੇ ਸਥਾਨ ਤੇ ਯੁਵਰਾਜ ਤੇ ਹਰਸ਼ੀਤਾ ਜੀ.ਐਸ.ਐਸ.ਐਸ.ਐੱਲ.ਐੱਫ.ਸੀ.ਐੱਸ, ਗੁਰਦਾਸਪੁਰ ਯੈਲੋ ਗਰੁੱਪ ਵਿੱਚ ਪਹਿਲਾ ਸਥਾਨ ਮੀਤਾਂਸ਼ ਜੀ.ਪੀ.ਐਸ. ਦੀਨਾਨਗਰ ਹਾਸਲ ਕੀਤਾ। ਰੈੱਡ ਗਰੁੱਪ ਵਿੱਚ ਪਹਿਲਾ ਸਥਾਨ ਪਰਾਚੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ, ਦੂਜੇ ਸਥਾਨ ਤੇ ਹਰਸ਼ ਵਰਦਨ ਬਾਂਸਲ, ਸਰਕਾਰੀ ਪ੍ਰਾਇਮਰੀ ਸਕੂਲ,ਤੀਜਾ ਸਥਾਨ ਅੰਨਸ਼ੁਮਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਅਤੇ ਚੋਥੇ ਸਥਾਨ ਤੇ ਅਦੀਤੀ ਜੀ.ਪੀ.ਐਸ.ਸਕੂਲ ਤਿੱਬੜ ਨੇ ਪ੍ਰਾਪਤ ਕੀਤਾ।












