Thursday, October 29, 2026
Home Latest ਟੈਫ੍ਰਿਕ ਪੁਲਿਸ ਐਜੂਕੇਸ਼ਨ ਸੈਲ ਵੱਲੋਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਬੀਪੁਰ ਵਿਖੇ ਲਗਾਇਆ ਗਿਆ...

ਟੈਫ੍ਰਿਕ ਪੁਲਿਸ ਐਜੂਕੇਸ਼ਨ ਸੈਲ ਵੱਲੋਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਬੀਪੁਰ ਵਿਖੇ ਲਗਾਇਆ ਗਿਆ ਸੈਮੀਨਾਰ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਟੈਫ੍ਰਿਕ ਪੁਲਿਸ ਐਜੂਕੇਸ਼ਨ ਸੈਲ ਵੱਲੋਂ ਸੈਮੀਨਾਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਬੀਪੁਰ ਵਿਖੇ ਲਗਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਤੇ ਸਟਾਫ ਨੂੰ ਸ਼ਾਮਲ ਕਰਕੇ ਟੈਫ੍ਰਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ ਨਾਬਾਲਗ ਬੱਚਿਆਂ ਦੇ ਡਰਾਈਵਿੰਗ ਕਰਨ ਤੇ ਹੋਣ ਵਾਲੀ ਕਨੂੰਨੀ ਕਾਰਵਾਈ ਬਾਰੇ ਦੱਸਿਆ ਗਿਆ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ।

Advertisements

ਉਨ੍ਹਾਂ ਵੱਲੋਂ ਨਸ਼ੇ ਦੀ ਰੋਕਥਾਮ ਲਈ ਪੁਲਿਸ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ ਗਿਆ ਐਕਸੀਡੈਂਟ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਦੱਸਿਆ ਗਿਆ ਡਰਾਈਵਿੰਗ ਕਰਦੇ ਸਮੇਂ ਮੋਬਾਇਲ ਦੀ ਵਰਤੋਂ‌ ਕਰਨ ਨਾਲ ਹੋਣ‌ ਵਾਲੀਆ ਦੁਰਘਟਨਾਵਾਂ ਬਾਰੇ ਦੱਸਿਆ ਗਿਆ ਐਕਸੀਡੈਂਟ ਪੀੜਤ ਦੀ ਮਦਦ ਲਈ ਫ਼ਰਿਸ਼ਤੇ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ ਸਾਊਂਡ ਪਿਲਾਉਸਨ ਬਾਰੇ ਜਾਗਰੂਕ ਕੀਤਾ ਗਿਆ ਐਂਬੂਲੈਂਸ ਨੂੰ ਪਹਿਲ ਦੇ ਅਧਾਰ ਉੱਪਰ ਰਸਤਾ ਦੇਣ ਲਈ ਦੱਸਿਆ ਗਿਆ ਡਰਾਈਵਿੰਗ ਲਾਇਸੈਂਸ ਦੀ ਅਹਿਮੀਅਤ ਬਾਰੇ ਦੱਸਿਆ ਗਿਆ ਹੈਲਪ ਲਾਈਨ ਨੰਬਰ 112,1033,1930ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਇੰਚਾਰਜ ਟੈ੍ਫਿਕ ਐਜੂਕੇਸ਼ਨ ਸੈਲ ਏ ਐਸ ਆਈ ਜਸਵਿੰਦਰ ਸਿੰਘ ਏਂ ਐਸ ਆਈ ਅਮਨਦੀਪ ਸਿੰਘ ਪ੍ਰਿੰਸੀਪਲ ਕੰਵਲਜੀਤ ਕੌਰ ਜਸਬੀਰ ਕੌਰ ਰਜਵੰਤ ਕੌਰ ਆਦਿ ਨੇ ਹਿੱਸਾ ਲਿਆ।

LEAVE A REPLY

Please enter your comment!
Please enter your name here