
ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਜ਼ਿਲਾ ਰੂਪਨਗਰ ਦੇ ਵਿਚ ਮਹਿਕਮਾ ਪੰਜਾਬ ਪੁਲਿਸ ਦੇ ਵਿੱਚ ਪਹਿਲੀ ਵਾਰ ਇਹ ਵੇਖਣ ਵਿੱਚ ਆਇਆ ਹੈ ਇੱਕ ਮਹਿਲਾ ਕਰਮਚਾਰੀ ਥਾਣੇ ਦੀ ਮੁੱਖ ਮੁਨਸ਼ੀ ਬਣੀ ਹੈ । ਮਹਿਲਾ ਹੌਲਦਾਰ ਮੀਨਾ ਸੈਣੀ ਨੂਰਪੁਰਬੇਦੀ ਦੇ ਇੱਕ ਛੋਟੇ ਜਿਹੇ ਪਿੰਡ ਮੁਕਾਰੀ ਵਸਨੀਕ ਹੈ ਜਿਹਨਾਂ ਦਾ ਜਨਮ ਸਾਲ 1992 ਵਿੱਚ ਪਿਤਾ ਸੁਭਾਸ਼ ਚੰਦਰ ਅਤੇ ਮਾਤਾ ਅਵਤਾਰ ਕੌਰ ਦੇ ਘਰ ਹੋਇਆ ਹੈ
ਥਾਣਾ ਸਦਰ ਰੋਪੜ ਵਿਖੇ ਡਿਊਟੀ ਤੇ ਤੈਨਾਤ ਹੋਈ ਮੁੱਖ ਮੁਨਸ਼ੀ ਮੀਨਾ ਸੈਣੀ ਨੇ ਕਿਹਾ ਕੇ ਜਿਥੇ ਔਰਤਾਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ। ਉਥੇ ਹੀ ਮੈਂ ਹਰ ਖੇਤਰ ਵਿਚ ਕੰਮ ਕਰਦੀ ਮਹਿਲਾ ਮੁਲਾਜ਼ਮ ਨੂੰ ਇਹ ਮੈਸੇਜ ਦੇਣਾ ਚਾਹਾਂਗੀ ਕੇ ਕੁੜੀਆਂ ਕਿਸੇ ਕੰਮ ਵਿਚ ਘੱਟ ਨਹੀਂ ਹਨ ਅਜਿਹਾ ਕੋਈ ਕੰਮ ਨਹੀ ਹੈ ਜਿਸਨੂੰ ਕੇ ਕੋਈ ਔਰਤ ਨਾ ਕਰ ਸਕਦੀ ਹੋਵੇ। ਬੱਸ ਏਕ ਜਨੂਨ ਦੀ ਜਰੂਰਤ ਹੁੰਦੀ ਹੈ। ਉਥੇ ਹੀ ਵਿਸ਼ੇਸ਼ ਗੱਲ ਇਹ ਹੈ ਕਿ ਮੀਨਾ ਸੈਣੀ ਤੋਂ ਪਹਿਲਾ ਰੋਪੜ ਜ਼ਿਲ੍ਹੇ ਵਿਚ ਕੋਈ ਵੀ ਮਹਿਲਾ ਮੁੱਖ ਮੁਣਸ਼ੀ ਦੇ ਆਹੁਦੇ ਤੇ ਤੈਨਾਤ ਨਹੀਂ ਸੀ। ਮੀਨਾ ਸੈਣੀ ਸਾਲ 2014 ਵਿਚ ਪੰਜਾਬ ਪੁਲਿਸ ਵਿਚ ਭਰਤੀ ਹੋਈ ਸੀ ਅਤੇ ਜੋ ਕੇ ਉਦੋ ਤੋ ਲੈਕੇ ਹੁਣ ਤਕ ਹਰ ਖੇਤਰ ਵਿਚ ਇਮਾਨਦਾਰੀ ਅਤੇ ਬਹੁਤ ਹੀ ਮਿਹਨਤ ਨਾਲ ਆਪਣੀ ਡਿਊਟੀ ਨਿਭਾਅ ਰਹੀ ਹੈ।

ਇਹਨਾ ਨੇ ਇਸ ਤੋਂ ਪਹਿਲਾ ਦੋ ਸਾਲ ਥਾਣਾ ਸਿਟੀ ਰੋਪੜ ਵਿਖੇ ਸਹਾਇਕ ਮੁਣਸ਼ੀ ਵਜੋਂ ਕੰਮ ਕੀਤਾ ਅਤੇ ਥਾਣਾ ਸਦਰ ਰੋਪੜ ਵਿਖੇ ਡੇਢ ਸਾਲ ਤੋਂ ਸਹਾਇਕ ਮੁਣਸੀ ਵਜੋਂ ਪੂਰੀ ਕਾਬਲਿਅਤ ਨਾਲ ਆਪਣੀ ਡਿਊਟੀ ਨਿਭਾਈ ਹੈ। ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂਨ ਬਾਲਾ ਵਲੋਂ ਮਹਿਲਾ ਹੌਲਦਾਰ ਮੀਨਾ ਸੈਣੀ ਦੀ ਵਧੀਆ ਸੇਵਾਵਾਂ ਤੇ ਕਾਰਗੁਜਾਰੀ ਨੂੰ ਦੇਖਦੇ ਹੋਏ ਥਾਣਾ ਸਦਰ ਰੂਪਨਗਰ ਵਿਖੇ ਮੁੱਖ ਮੁਣਸ਼ੀ ਵਜੋਂ ਪ੍ਰਮੋਟ ਕੀਤਾ ਗਿਆ ਹੈ ਨੂਰਪੁਰਬੇਦੀ ਇਲਾਕਾ ਵਾਸੀਆਂ ਵਿਚ ਆਪਣੀ ਇਸ ਹੋਣਹਾਰ ਲੜਕੀ ਦੇ ਮੁੱਖ ਮੁਣਸ਼ੀ ਵਜੋਂ ਪ੍ਰਮੋਟ ਹੋਣ ਤੇ ਖੁਸ਼ੀ ਦੀ ਲਹਿਰ ਹੈ ਅਤੇ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ। ਮੁੱਖ ਮੁਣਸ਼ੀ ਮੀਨਾ ਸੈਣੀ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਏਗੀ ਅਤੇ ਪੰਜਾਬ ਪੁਲਿਸ ਦੇ ਕੰਮ ਨੂੰ ਸੁਚਾਰੂ ਰੱਖਿਆ ਜਾਵੇਗਾ। ਮੁਲਾਜ਼ਮਾਂ ਅਤੇ ਲੋਕਾਂ ਨੂੰ ਕਿਸੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਤੇ ਨਾ ਹੀ ਕਿਸੇ ਨਾਲ ਭੇਦ ਭਾਵ ਰਖਿਆ ਜਾਵੇਗਾ ।ਉਨ੍ਹਾਂ ਪੰਜਾਬ ਪੁਲਿਸ ਦੇ ਮਾਣਯੋਗ ਡੀ.ਜੀ.ਪੀ ਸਾਹਿਬ ਗੌਰਵ ਯਾਦਵ ਜੀ ਅਤੇ ਰੂਪਨਗਰ ਜ਼ਿਲਾ ਦੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ ਦਾ ਤਹਿ ਦਿਲੋ ਧੰਨਵਾਦ ਕੀਤਾ ਹੈ।












