Saturday, October 17, 2026
Home Latest ਘਰੇਲੂ ਸਿਲੰਡਰ ਵਿੱਚ ਗੈਸ ਭਰਦੇ ਸਮੇਂ ਗੈਸ ਲੀਕ ਹੋਣ ਕਾਰਨ ਲੱਗੀ ਅੱਗ,...

ਘਰੇਲੂ ਸਿਲੰਡਰ ਵਿੱਚ ਗੈਸ ਭਰਦੇ ਸਮੇਂ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਬੱਚੀ ਸਮੇਤ 7 ਲੋਕ ਝੁਲਸੇ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਘਰੇਲੂ ਸਿਲੰਡਰ ਵਿੱਚ ਗੈਸ ਭਰਦੇ ਸਮੇਂ ਗੈਸ ਲੀਕ ਹੋਣ ਕਾਰਨ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਦੌਰਾਨ 1 ਬੱਚੀ ਸਮੇਤ 6 ਲੋਕ ਬੁਰੀ ਤਰ੍ਹਾਂ ਨਾਲ ਅੱਗ ਵਿੱਚ ਝੁਲਸ ਗਏ, 2 ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।

Advertisements

ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆਂ ਜਿਸ ਸਮੇਂ ਕਿਰਾਏ ਦੀ ਗੱਡੀ ਵਿੱਚ ਘਰੇਲੂ ਗੈਸ ਦਾ ਛੋਟਾ ਸਿਲੰਡਰ ਭਰਿਆ ਜਾ ਰਿਹਾ ਸੀ ਤੇ ਸਿਲੰਡਰ ਭਰਦੇ ਸਮੇਂ ਅਚਾਨਕ ਭਿਆਨਕ ਅੱਗ ਲੱਗ ਗਈ ਤੇ ਮੌਕੇ ਤੇ ਮੌਜੂਦ ਦਰਜਨ ਤੋਂ ਵੱਧ ਲੋਕ ਅੱਗ ਦੀ ਲਪੇਟ ਵਿੱਚ ਆ ਗਏ, ਜਿਸ ਵਿੱਚ 7 ਸਾਲਾਂ ਬੱਚੀ ਵੀ ਮੌਜੂਦ ਸੀ, ਬੱਚੀ ਦਾ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਇਸ ਦੌਰਾਨ 1 ਔਰਤ 80 ਫੀਸਦੀ ਅੱਗ ਵਿੱਚ ਝੁਲਸ ਗਈ। ਫਿਲਹਾਲ ਜ਼ਖਮੀਆਂ ਦਾ ਇਲਾਜ਼ ਚੱਲ ਰਿਹਾ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।   

LEAVE A REPLY

Please enter your comment!
Please enter your name here