
ਪਠਾਨਕੋਟ (ਦ ਸਟੈਲਰ ਨਿਊਜ਼)। ਜਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਅਤੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀ ਅਰੁਨ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਗਿਆਰ੍ਹਵੀਂ ਜਿਲ੍ਹਾ ਸਕੂਲ ਖੇਡਾਂ ਵਿੱਦਿਆ ਮੰਦਿਰ ਸਕੂਲ ਪਠਾਨਕੋਟ ਵਿਖੇ ਜ਼ਿਲ੍ਹਾ ਖੇਡ ਇੰਚਾਰਜ ਡੀਪੀਈ ਪਵਨ ਸਵਾਮੀ ਅਤੇ ਪੂਜਾ ਪਠਾਨੀਆ ਵਲੋਂ ਕਰਵਾਈਆਂ ਗਈਆਂ। ਜਿਸ ਦੋਰਾਨ ਜੂਡੋ ਵਿੱਚ ਸਰਕਾਰੀ ਹਾਈ ਸਕੂਲ ਸਰਨਾ ਦੇ ਖਿਡਾਰੀਆਂ ਮੱਲਾਂ ਮਾਰੀਆ ਹਨ।

ਜਾਣਕਾਰੀ ਦਿੰਦਿਆਂ ਸਰਕਾਰੀ ਹਾਈ ਸਕੂਲ ਸਰਨਾ ਦੇ ਡੀਪੀਈ ਪਵਨ ਸਵਾਮੀ ਨੇ ਦੱਸਿਆ ਕਿ ਸਕੂਲ ਵਿੱਚ ਚੱਲ ਰਹੇ ਡੇ-ਸਕਾਲਰ ਵਿੰਗ ਦੇ 22 ਖ਼ਿਡਾਰੀਆਂ ਨੇ ਭਾਗ ਲਿਆ ਅਤੇ ਪਾਵਨੀ, ਭਾਰਤੀ, ਗੁੰਜਨ, ਸੇਜ਼ਲ, ਸ਼ਨੋਈ, ਅਦਿੱਤਿਆ, ਵਿਰਦੀ, ਰਾਜਨ, ਪ੍ਰਥਮ, ਮੁਨੀਸ਼ , ਕ੍ਰਿਸ਼ਨਾ ਨੇ ਗੋਲਡ ਮੈਡਲ ਨਵਲੀਨ, ਮੰਨਤ, ਰਾਧਿਕਾ, ਸੁਖਮਣੀ, ਲੱਕੀ, ਦਿਮਾਂਸ਼ੁ ਅਤੇ ਰਾਹੁਲ ਨੇ ਸਿਲਵਰ ਮੈਡਲ ਅਤੇ ਰਿਸ਼ਭ, ਸ਼ਿਵ ਕੁਮਾਰ, ਵਿਸ਼ਾਲ ਚੌਧਰੀ, ਵੰਸ਼ਿਕਾ ਅਤੇ ਮਾਹੀ ਪਠਾਨੀਆ ਨੇ ਬਰੋਨਜ਼ ਮੈਡਲ ਹਾਸਲ ਕੀਤੇ ਅਤੇ ਪਹਿਲੇ, ਦੂਜੇ, ਸਥਾਨ ਹਾਸਲ ਕਰਨ ਵਾਲੇ ਖਿਡਾਰੀ ਕੈਂਪ ਲਈ ਸਲੈਕਟ ਹੋਏ। ਸਕੂਲ ਦੇ ਹੈਡਮਾਸਟਰ ਸ਼੍ਰੀ ਰਵੀਕਾਂਤ ਜੀ ਅਤੇ ਸਮੂਹ ਸਟਾਫ ਵੱਲੋਂ ਜਿੱਤੇ ਹੋਏ ਖ਼ਿਡਾਰੀਆਂ ਮੈਡਲ ਅਤੇ ਸਰਟੀਫਿਕੇਟ ਦਿੰਦੇ ਹੋਏ ਵਧਾਈ ਦਿੱਤੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।











