Wednesday, October 21, 2026
Home Hoshiarpur ਸ਼੍ਰੇਅਸ ਨੇ ਸਕੂਲ ਗੇਮਸ ਵਿੱਚ ਜਿੱਤਿਆ ਕਾਂਸੀ ਮੈਡਲ

ਸ਼੍ਰੇਅਸ ਨੇ ਸਕੂਲ ਗੇਮਸ ਵਿੱਚ ਜਿੱਤਿਆ ਕਾਂਸੀ ਮੈਡਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 68ਵੀਂ ਪੰਜਾਬ ਸਟੇਟ ਸਕੂਲ ਖੇਡਾਂ 2024-25 ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਲਲਿਤਾ ਅਰੋੜਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਤਾਇਕਵਾਂਡੋ ਟੀਮ ਹੁਸ਼ਿਆਰਪੁਰ ਨੇ ਜਲੰਧਰ ਵਿਖੇ ਭਾਗ ਲਿਆ। ਜਿਸ ਵਿੱਚ ਅੰਡਰ-17 ਮੁੰਡਿਆਂ ਦੇ ਉਮਰ ਵਰਗ ਵਿੱਚ ਜਮਾਤ ਨੌਵੀਂ ਦੇ ਵਿਦਿਆਰਥੀ ਸ਼੍ਰੇਅਸ ਕੁਮਾਰ ਨੇ +78 ਵੇਟ ਕੈਟਾਗਰੀ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਗਮਾ ਜਿੱਤ ਕੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ। ਖਿਡਾਰੀ ਨੂੰ ਜ਼ਿਲਾ ਸਿੱਖਿਆ ਅਫਸਰ ਧੀਰਜ ਵਸ਼ਿਸ਼ਟ ਅਤੇ ਜ਼ਿਲਾ ਤਾਇਕਵਾਂਡੋ ਸਪੋਰਟਸ ਐਸੋਸੀਏਸ਼ਨ ਪ੍ਰਧਾਨ ਸੰਦੀਪ ਸੁਲੇਰੀਆ ਵੱਲੋਂ ਸਨਮਾਨਿਤ ਕੀਤਾ ਗਿਆ।

Advertisements

LEAVE A REPLY

Please enter your comment!
Please enter your name here