Sunday, October 18, 2026
Home Politics ਲੁਧਿਆਣਾ ਪੁਲਿਸ ਵੱਲੋਂ ਚੱਢਾ ਖਿਲਾਫ ਨਫਰਤ ਭਰੇ ਭਾਸ਼ਣ ਦਾ ਮਾਮਲਾ ਦਰਜ ਕਰਨਾ...

ਲੁਧਿਆਣਾ ਪੁਲਿਸ ਵੱਲੋਂ ਚੱਢਾ ਖਿਲਾਫ ਨਫਰਤ ਭਰੇ ਭਾਸ਼ਣ ਦਾ ਮਾਮਲਾ ਦਰਜ ਕਰਨਾ ਨਿੰਦਣਯੋਗ: ਕਾਲੀਆ/ਬਿੱਲਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਜਾਬ ਵਿਚ ਹਿੰਦੂ ਸਮਾਜ ਅੱਛੇ ਦਿਨਾਂ ਦੀ ਉਮੀਦ ਤੇ ਜੀ ਰਿਹਾ ਹੈ। ਹਿੰਦੂ ਪੰਜਾਬ ਵਿੱਚ ਡਰ-ਡਰ ਕੇ ਜਿਉਣ ਲਈ ਮਜਬੂਰ ਹੈ ਅਤੇ ਜੋ ਹਿੰਦੂ ਸੰਗਠਨਾ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ।ਸਰਕਾਰ ਉਸਦੀ ਆਵਾਜ਼ ਦਬਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।ਇਹ ਦੋਸ਼ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾਈ ਬੁਲਾਰੇ ਓਮਕਾਰ ਕਾਲੀਆ ਸੂਬਾਈ ਸੀਨੀਅਰ ਉਪ ਪ੍ਰਧਾਨ ਰਾਜਿੰਦਰ ਬਿੱਲਾ ਨੇ ਲਗਾਏ।ਸ਼ਿਵ ਸੈਨਾ ਦੇ ਆਗੂਆਂ ਨੇ ਲੁਧਿਆਣਾ ਪੁਲਿਸ ਵਲੋਂ ਵੱਖ-ਵੱਖ ਥਾਣਿਆਂ ਚ ਹਿੰਦੂ ਸੰਗਠਨਾਂ ਦੇ ਚਾਰ ਆਗੂਆਂ ਦੇ ਖਿਲਾਫ ਹੇਟ ਸਪੀਚ ਦਾ ਮਾਮਲਾ ਦਰਜ਼ ਕਰਨ ਨੂੰ ਪੂਰੀ ਤਰ੍ਹਾਂ ਨਾਲ ਗਲਤ ਅਤੇ ਹਿੰਦੂ ਭਾਈਚਾਰੇ ਦੀ ਆਵਾਜ਼ ਨੂੰ ਦਬਾਉਣ ਦੀ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ ਹੈ।

Advertisements

ਕਿਹਾ-ਪੰਜਾਬ ਸਰਕਾਰ ਵੋਟਾਂ ਦੀ ਰਾਜਨੀਤੀ ਕਰਨ ਅਤੇ ਹਿੰਦੂ ਸਮਾਜ ਨੂੰ ਡਰਾਉਣ ਦਾ ਕੰਮ ਕਰ ਰਹੀ ਹੈ

ਕਾਲੀਆ ਨੇ ਦੱਸਿਆ ਕਿ ਹਰ ਧਰਮ ਅਤੇ ਸਮਾਜ ਦਾ ਸਤਿਕਾਰ ਕਰਨ ਵਾਲੇ ਅਤੇ ਹਮੇਸ਼ਾ ਪ੍ਰਦੇਸ਼ ਵਿੱਚ ਆਪਸੀ ਭਾਈਚਾਰਕ ਸਾਂਝ ਦੀ ਮਜਬੂਤੀ ਦੀ ਗੱਲ ਕਰਨ ਵਾਲੇ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਬੁਲਾਰੇ ਚੰਦਰਕਾਂਤ ਚੱਢਾ ਖਿਲਾਫ ਲੁਧਿਆਣਾ ਪੁਲਸ ਵਲੋਂ ਥਾਣਾ ਡਵੀਜ਼ਨ ਨੰਬਰ 1 ਵਿੱਚ ਧਾਰਾ 196 (1) 353 (2) ਬੀਐਨਐਸ ਦੇ ਤਹਿਤ ਸੋਸ਼ਲ ਮੀਡੀਆ ਤੇ ਹੇਟ ਸਪੀਚ ਕਰਨ ਦਾ ਮਾਮਲਾ ਦਰਜ ਕਰਨਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਿੰਦੂ ਆਗੂਆਂ ਦੀ ਆਵਾਜ਼ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ।ਜਿਸ ਨੂੰ ਲੈ ਕੇ ਹਿੰਦੂ ਸੰਗਠਨਾਂ ਵਿੱਚ ਹੀ ਨਹੀਂ ਬਲਕਿ ਆਮ ਹਿੰਦੂ ਸਮਾਜ ਵਿੱਚ ਵੀ ਭਾਰੀ ਗੁੱਸਾ ਹੈ।ਬਿੱਲਾ ਨੇ ਕਿਹਾ ਕਿ ਪੁਲਿਸ ਨੂੰ ਹਿੰਦੂ ਨੇਤਾਵਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਜਜਾਂ ਵਾਲੀ   ਸਮੱਗਰੀ ਦਿਖਾਈ ਦਿੰਦੀ ਹੈ,ਪਰ ਕੀ ਹਿੰਦੂਆਂ ਦੇ ਵਿਰੁੱਧ ਸ਼ਰੇਆਮ ਨਫ਼ਰਤ ਭਰੀ ਭਾਸ਼ਾ ਬੋਲਦੇ ਅਤੇ ਖਾਲਿਸਤਾਨ ਦਾ ਰਾਗ ਅਲਾਪਣ ਵਾਲੇ ਸਿਰ ਸਰੀਰ ਤੋਂ  ਵੱਖ ਕਰਨ ਦੇ ਨਾਅਰੇ ਲਗਾਉਣ ਵਾਲੇ ਦਿਖਾਈ ਨਹੀਂ ਦਿੰਦੇ।ਬਿੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੋਟ ਦੀ ਰਾਜਨੀਤੀ ਕਰਨ ਅਤੇ ਹਿੰਦੂ ਸਮਾਜ ਨੂੰ ਡਰਾਉਣ ਲਈ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਾਲਿਸਤਾਨੀਆਂ ਦੀ ਹਮਾਇਤ ਕਰ ਰਹੀ ਹੈ ਅਤੇ ਸ਼ਾਂਤਮਈ ਹਿੰਦੂ ਸਮਾਜ ਦੀ ਰਾਖੀ ਕਰਨ ਵਿੱਚ ਅਸਫ਼ਲ ਸਾਬਤ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਤੇ ਖਾਲਿਸਤਾਨ ਦਾ ਪ੍ਰਚਾਰ ਕਿਉਂ ਕੀਤਾ ਜਾ ਰਿਹਾ ਹੈ?

ਸਰਕਾਰ ਦੀ ਚੁੱਪੀ ਦਾ ਕਾਰਨ ਕਿ ਹੈ?ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਮੁੱਖ ਮੰਤਰੀ ਤੋਂ ਇਨ੍ਹਾਂ ਸਵਾਲਾਂ ਦਾ ਜਵਾਬ ਮੰਗਦੀ ਹੈ।ਬਿੱਲਾ ਨੇ ਸਮਾਜ ਨੂੰ ਹਿੰਦੂ ਸਮਾਜ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਸ਼ਾ,ਜਾਤੀ ਅਤੇ ਖੇਤਰੀ ਵਿਵਾਦਾਂ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਦੀ ਅਪੀਲ ਕੀਤੀ।ਬਿੱਲਾ ਅਤੇ ਕਾਲੀਆ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਚੰਦਰਕਾਂਤ ਚੱਢਾ ਦੇ ਖਿਲਾਫ ਦਰਜ ਕੀਤੀ ਗਈ ਐਫਆਰਆਈ ਤੁਰੰਤ ਰੱਦ ਨਾ ਕੀਤੀ ਗਈ ਤਾਂ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਵਲੋਂ ਸੂਬੇ ਭਰ ਦੇ ਵਿੱਚ ਵੱਡੇ ਪੱਧਰ ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ।ਜਿਸ ਵਿੱਚ ਹਿੰਦੂ ਸਮਾਜ ਚ ਪੈਦਾ ਹੋਏ ਗੁੱਸੇ ਕਾਰਨ ਨਿਕਲਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

LEAVE A REPLY

Please enter your comment!
Please enter your name here