
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪਿੰਡ ਸਿੰਘਾ ਦੇਵੀ ਵਿਖੇ ਵਿਆਹ ਦੇ ਲੇਡੀ ਸੰਗੀਤ ਦੇ ਚਲਦੇ ਪ੍ਰੋਗਰਾਮ ਵਿੱਚ ਫ਼ੋਟੋਗ੍ਰਾਫ਼ਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਫੋਟੋਗ੍ਰਾਫਰ ਦੀ ਪਹਿਚਾਣ ਜਤਿੰਦਰ ਜੈਨ ਉਰਫ਼ ਜਤਿਨ ਉਮਰ 32 ਸਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ 16 ਨਵੰਬਰ ਦੀ ਰਾਤ ਨੂੰ ਸਿੰਘਾ ਦੇਵੀ ਦੀ ਤੁਬੇਕਾ ਵਾਲੀ ਗਲੀ ਵਿੱਚ ਵਿਆਹ ਦਾ ਲੇਡੀ ਸੰਗੀਤ ਚੱਲ ਰਿਹਾ ਸੀ, ਵਿਆਹ ਵਿੱਚ ਫ਼ੋਟੋਗ੍ਰਾਫ਼ੀ ਕਰਨ ਆਏ ਫੋਟੋਗ੍ਰਾਫਰ ਪ੍ਰੋਗਰਾਮ ਦੌਰਾਨ ਘਰ ਦੀ ਦੂਜੀ ਮੰਜ਼ਿਲ ਤੇ ਚਲੇ ਗਏ ਅਤੇ ਉਥੋਂ ਹੀ ਹੇਠਾਂ ਫੋਟੋਗ੍ਰਾਫੀ ਕਰਨੀ ਸ਼ੁਰੂ ਕਰ ਦਿੱਤੀ। ਪਰ ਇਸ ਦੌਰਾਨ ਗਲੀ ਵਿਚੋਂ ਲੰਘਦੀ 11 ਕੇਵੀ ਲਾਈਨ ਨੇ ਉਸਨੂੰ ਆਪਣੇ ਵੱਲ ਖਿੱਚ ਲਿਆ ਤੇ ਉਹ ਤਾਰਾਂ ਦੇ ਸੰਪਰਕ ਵਿਚ ਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਫੋਟੋਗ੍ਰਾਫਰ ਦੀ ਗਰਦਨ ਕੱਟ ਕੇ ਜ਼ਮੀਨ ਤੇ ਡਿੱਗ ਗਈ ਤੇ ਉਸਦੀ ਲਾਸ਼ ਬਾਲਕੋਨੀ ਵਿੱਚ ਲਟਕਦੀ ਰਹੀ।

ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਤਿੰਦਰ ਦੀ ਕਮਰ ਦਾ ਹੇਠਲਾ ਹਿੱਸਾ ਘਰ ਦੇ ਅੰਦਰ ਸੀ ਜਦਕਿ ਕਮਰ ਦਾ ਉਪਰਲਾ ਹਿੱਸਾ ਬਾਹਰ ਹਵਾ ਵਿੱਚ ਲਟਕਿਆ ਹੋਇਆ ਸੀ ਤੇ ਉਪਰਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ ਸੀ। ਹਾਦਸੇ ਤੋਂ ਬਾਅਦ ਬਿਜਲੀ ਕਰਮਚਾਰੀਆਂ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਪੂਰੀ ਲਾਈਨ ਨੂੰ ਬੰਦ ਕਰਵਾ ਕੇ ਤਿੰਨ ਘੰਟੇ ਬਾਅਦ ਮੁਸ਼ੱਕਤ ਬਾਅਦ ਲਾਸ਼ ਨੂੰ ਬਾਲਕੋਨੀ ਵਿੱਚੋਂ ਬਾਹਰ ਕੱਢਿਆ।












