Wednesday, October 21, 2026
Home Latest ਚਲਦੀ ਬੱਸ ਦਾ ਪਹੀਆ ਨਿਕਲ ਕੇ ਝੁੱਗੀਆਂ ਵਿੱਚ ਡਿੱਗਿਆ, 3 ਗੰਭੀਰ ਜ਼ਖਮੀ

ਚਲਦੀ ਬੱਸ ਦਾ ਪਹੀਆ ਨਿਕਲ ਕੇ ਝੁੱਗੀਆਂ ਵਿੱਚ ਡਿੱਗਿਆ, 3 ਗੰਭੀਰ ਜ਼ਖਮੀ

ਮੋਗਾ (ਦ ਸਟੈਲਰ ਨਿਊਜ਼)। ਮੋਗਾ ਤੋਂ ਲੁਧਿਆਣਾ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਦਾ ਪਿਛਲਾ ਟਾਇਰ ਅਚਾਨਕ ਨਿਕਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ ਬੱਸ ਦੀ ਰਫ਼ਤਾਰ ਜ਼ਿਆਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਨਿੱਜੀ ਕੰਪਨੀ ਦੀ ਬੱਸ ਰੋਜ਼ਾਨਾ ਦੀ ਤਰ੍ਹਾਂ ਮੋਗਾ ਤੋਂ ਲੁਧਿਆਣਾ ਜਾ ਰਹੀ ਸੀ ਤੇ ਜਿਵੇਂ ਹੀ ਬੱਸ ਗੁਰਦੁਆਰਾ ਨਾਨਕਸਰ ਨੇੜੇ ਪਹੁੰਚੀ ਤਾਂ ਬੱਸ ਦੇ ਪਿਛਲੇ ਦੋਵੇਂ ਟਾਇਰਾਂ ਦੇ ਨਟ ਤੇ ਬੋਲਟ ਖੁੱਲ੍ਹ ਗਏ ਤੇ ਬੱਸ ਦਾ ਇੱਕ ਪਹੀਆ ਉੱਤਰ ਕੇ ਝੁੱਗੀਆਂ ਵਿੱਚ ਜਾ ਵੜਿਆ ਤੇ ਇਸ ਦੌਰਾਨ 2 ਵਿਅਕਤੀਆਂ ਸਮੇਤ 1 ਬੱਚਾ ਗੰਭੀਰ ਜ਼ਖਮੀ ਹੋ ਗਈਆ।

Advertisements

ਇੱਕ ਟਾਇਰ ਨਿਕਲਣ ਤੋਂ ਬਾਅਦ ਬੱਸ ਝਟਕੇ ਨਾਲ ਰੁਕ ਗਈ ਤੇ ਬੱਸ ਦਾ ਦੂਸਰਾ ਟਾਇਰ ਬੱਸ ਵਿੱਚ ਹੀ ਫਸ ਗਿਆ, ਜਿਸ ਕਾਰਨ ਉਸਦਾ ਬਚਾਅ ਹੋ ਗਿਆ। ਜਾਣਕਾਰੀ ਮੁਤਾਬਕ ਹਾਦਸੇ ਦੌਰਾਨ ਬੱਸ ਵਿੱਚ 40 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਕੁੱਝ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ ਤੇ ਪੁਲਿਸ ਟੀਮ ਨੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਤੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।

LEAVE A REPLY

Please enter your comment!
Please enter your name here