Friday, October 23, 2026
Home Latest ਬੱਚਿਆ ਨਾਲ ਭਰੀ ਸਕੂਲ ਬੱਸ ਤੇ ਬਰੇਜਾ ਕਾਰ ਵਿਚਕਾਰ ਹੋਈ ਭਿਆਨਕ ਟੱਕਰ

ਬੱਚਿਆ ਨਾਲ ਭਰੀ ਸਕੂਲ ਬੱਸ ਤੇ ਬਰੇਜਾ ਕਾਰ ਵਿਚਕਾਰ ਹੋਈ ਭਿਆਨਕ ਟੱਕਰ

ਮਾਨਸਾ (ਦ ਸਟੈਲਰ ਨਿਊਜ਼)। ਮਾਨਸਾ ਦੇ ਬਰੇਟਾ ਰੋਡ ਤੇ ਇੱਕ ਕਾਰ ਤੇ ਬੱਚਿਆਂ ਨਾਲ ਭਰੀ ਸਕੂਲ ਬੱਸ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਦੌਰਾਨ ਲਗਭਗ 20 ਬੱਚੇ, ਡਰਾਈਵਰ ਤੇ ਸਕੂਲ ਦੀ ਇੱਕ ਮਹਿਲਾ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਜ਼ਖਮੀਆ ਦੀ ਪਹਿਚਾਣ ਬੱਸ ਡਰਾਈਵਰ ਸੁਖਪਾਲ ਤੇ ਸਕੂਲ ਦੀ ਮਹਿਲਾ ਕਰਮਚਾਰੀ ਬਲਵੀਰ, ਸ਼ਿਵਮ ਉਮਰ 6 ਸਾਲਾ, ਨਵਜੋਤ ਕੌਰ ਉਮਰ 14 ਸਾਲਾਂ, ਅਮਨਦੀਪ ਕੌਰ ਉਮਰ 12 ਸਾਲਾਂ, ਮਨਵੀਰ ਸਿੰਘ ਉਮਰ 10 ਸਾਲਾਂ, ਤਮੰਨਾ ਉਮਰ 3 ਸਾਲਾਂ, ਵੰਸ਼ਿਕਾ ਉਮਰ 7 ਸਾਲਾ, ਤੇ ਗੁਰਲੀਨ ਕੌਰ ਉਮਰ 6 ਸਾਲਾ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਬੀਐੱਮਡੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਤਾਂ ਅਚਾਨਕ ਉਸਦੀ ਟੱਕਰ ਬਰੇਜਾ ਕਾਰ ਨਾਲ ਹੋ ਗਈ।  ਫਿਲਹਾਲ ਜ਼ਖਮੀਆਂ ਦੀ ਇਲਾਜ਼ ਹਸਪਤਾਲ ਵਿਖੇ ਚੱਲ ਰਿਹਾ ਹੈ।

LEAVE A REPLY

Please enter your comment!
Please enter your name here