Monday, November 2, 2026
Home Latest ਨਿੱਜੀ ਬੱਸ ਨੇ ਸਕੂਲ ਬੱਸ ਨੂੰ ਸਾਹਮਣੇ ਤੋਂ ਮਾਰੀ ਟੱਕਰ, 1 ਵਿਦਿਆਰਥਣ...

ਨਿੱਜੀ ਬੱਸ ਨੇ ਸਕੂਲ ਬੱਸ ਨੂੰ ਸਾਹਮਣੇ ਤੋਂ ਮਾਰੀ ਟੱਕਰ, 1 ਵਿਦਿਆਰਥਣ ਦੀ ਮੌਤ, 10 ਜ਼ਖਮੀ  

ਫਰੀਦਕੋਟ (ਦ ਸਟੈਲਰ ਨਿਊਜ਼)। ਫਰੀਦਕੋਟ ਵਿੱਚ ਸੰਘਣੀ ਧੁੰਦ ਕਾਰਨ ਸਕੂਲ ਬੱਸ ਤੇ ਇਕ ਨਿੱਜੀ ਬੱਸ ਦੀ ਆਪਸ ਵਿਚ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਜਦਕਿ 10 ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵੱਲ ਤੋਂ ਆ ਰਹੀ ਤੇਜ਼ ਰਫਤਾਰ ਨਿੱਜੀ ਬੱਸ ਨੇ ਸ਼ਹੀਦ ਗੰਜ ਪਬਲਿਕ ਸਕੂਲ ਦੀ ਵੈਨ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ।

Advertisements

ਟੱਕਰ ਇੰਨੀ ਕੁ ਭਿਆਨਕ ਸੀ ਕਿ ਦੋਵੇਂ ਬੱਸਾਂ ਦੇ ਪਰਖੱਚੇ ਉੱਡ ਗਏ। ਹਾਦਸੇ ਦੌਰਾਨ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਤੇ 10 ਬੱਚੇ ਜ਼ਖਮੀ ਹੋ ਗਏ। ਜਿਹਨਾਂ ਨੂੰ ਮੌਕੇ ਤੇ ਇਲਾਜ਼ ਲਈ ਹਸਪਤਾਲ ਦਾਖਲ਼ ਕਰਵਾਇਆ ਗਿਆ ਜਿੱਥੇ ਕਿ ਤਿੰਨ ਵਿਦਿਆਰਥਣਾਂ ਸਮੇਤ ਡਰਾਈਵਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚੇ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  

LEAVE A REPLY

Please enter your comment!
Please enter your name here