Thursday, October 22, 2026
Home Crime Pappu ਨਿਵਾਸੀ Hoshiarpur 3 ਕਿੱਲੋ ਅਫੀਮ ਅਤੇ ਐਕਟਿਵਾ ਸਮੇਤ Moga ‘ਚ ਕਾਬੂ

Pappu ਨਿਵਾਸੀ Hoshiarpur 3 ਕਿੱਲੋ ਅਫੀਮ ਅਤੇ ਐਕਟਿਵਾ ਸਮੇਤ Moga ‘ਚ ਕਾਬੂ

ਮੋਗਾ (ਦ ਸਟੈਲਰ ਨਿਊਜ਼), ਰਿਪੋਰਟ-ਨਰੇਸ਼ ਕੌੜਾ। ਮੋਗਾ ਪੁਲਿਸ ਨੇ 3 ਕਿਲੋ ਅਫੀਮ ਅਤੇ ਐਕਟਿਵਾ ਸਮੇਤ 1 ਸਮਗਲਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਪੱਪੂ ਕੁਮਾਰ ਪੁੱਤਰ ਪ੍ਰਮੇਸ਼ਵਰ ਡਾਂਗੀ ਵਾਸੀ ਗੋਕਲ ਨਗਰ, ਹੁਸ਼ਿਆਰਪੁਰ, ਜੋਕਿ ਅਫੀਮ ਵੇਚਣ ਦਾ ਧੰਦਾ ਕਰਦਾ ਹੈ ਅਤੇ ਪੱਪੂ ਪਿੰਡ ਜਲਾਲਾਬਾਦ ਪੂਰਬੀ ਫਲਾਈਓਵਰ ਦੇ ਹੇਠਾ ਖੜ੍ਹਾ ਅਫੀਮ ਵੇਚਣ ਲਈ ਆਪਣੇ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਸੀ।

Advertisements

ਇਸੇ ਤਹਿਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪਪੂ ਨੂੰ ਐਕਟਿਵਾ ਅਤੇ ਅਫੀਮ ਸਮੇਤ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਕਿ ਪਪੂ ਨੂੰ ਅਦਾਲਤ ਵਿਚ ਪੇਸ਼ ਕਰਕੇ ਅਤੇ ਇਸਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ, ਤਾਂ ਜੋ ਆਰੋਪੀ ਦੇ ਬੈਕਵਾਰਡ ਅਤੇ ਵਾਰਵਾਡ ਲਿੰਕਾਂ ਬਾਰੇ ਪਤਾ ਲਗਾਇਆ ਜਾ ਸਕੇ।

LEAVE A REPLY

Please enter your comment!
Please enter your name here