Sunday, October 18, 2026
Home Latest ਰਾਜ ਪੱਧਰੀ ‘ਵੀਰ ਬਾਲ ਦਿਵਸ’ ਮੁਕਾਬਲੇ ‘ਚ ਰਣਦੀਪ ਤੇ ਹੀਨਾ ਨੇ ਹਾਸਿਲ...

ਰਾਜ ਪੱਧਰੀ ‘ਵੀਰ ਬਾਲ ਦਿਵਸ’ ਮੁਕਾਬਲੇ ‘ਚ ਰਣਦੀਪ ਤੇ ਹੀਨਾ ਨੇ ਹਾਸਿਲ ਕੀਤਾ ਦੂਜਾ ਸਥਾਨ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਚਾਈਲਡ ਵੈਲਫੇਅਰ ਕੌਂਸਲ ਵੱਲੋਂ ਕਰਵਾਏ ਗਏ ਰਾਜ ਪੱਧਰੀ ‘ਵੀਰ ਬਾਲ ਦਿਵਸ’ ਦੇ ਡੀਬੇਟ ਮੁਕਾਬਲਿਆਂ ਦੌਰਾਨ ਜ਼ਿਲੇ੍ਹ ਦੀਆਂ ਵਿਦਿਆਰਥਣਾਂ ਨੇ ਫਾਜ਼ਿਲਕਾ ਦਾ ਨਾਮ ਰੋਸ਼ਨ ਕੀਤਾ ਹੈ। ਮੁਕਾਬਲਿਆਂ ਦੌਰਾਨ ਜੇਤੂ ਰਹਿਣ *ਤੇ ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ ਸਿਖਿਆ) ਬ੍ਰਿਜ ਮੋਹਨ ਸਿੰਘ ਬੇਦੀ, ਜ਼ਿਲ੍ਹਾ ਸਿਖਿਆ ਅਫਸਰ (ਐਲੀਮੈਂਟਰੀ ਸਿਖਿਆ) ਸਤੀਸ਼ ਕੁਮਾਰ, ਉਪ ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ ਸਿਖਿਆ) ਪੰਕਜ ਅੰਗੀ ਅਤੇ ਉਪ ਜ਼ਿਲ੍ਹਾ ਸਿਖਿਆ ਅਫਸਰ (ਐਲੀਮੈਂਟਰੀ ਸਿਖਿਆ) ਪਰਵਿੰਦਰ ਸਿੰਘ ਵੱਲੋਂ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Advertisements

ਜਾਣਕਾਰੀ ਦਿੰਦਿਆਂ ਸਿਖਿਆ ਵਿਭਾਗ ਤੋਂ ਜ਼ਿਲ੍ਹਾ ਨੋਡਲ ਅਫਸਰ ਵਿਜੈ ਪਾਲ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ ਦੀ ਰਣਦੀਪ ਕੌਰ ਜਿਸ ਦੇ ਗਾਇਡ ਅਧਿਆਪਕ ਸੁਨੀਲ ਕੁਮਾਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਟਾਹਲੀ ਵਾਲਾ ਦੀ ਵਿਦਿਆਰਥਣ ਹੀਣਾ, ਗਾਇਡ ਅਧਿਆਪਕ ਮਮਤਾ ਅਵਸਥੀ ਦੀ ਅਗਵਾਈ ਹੇਠ ਉਪਲਬਧੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਉਕਤ ਵਿਦਿਆਰਥਣਾਂ ਵੱਲੋਂ ਸਕੂਲ, ਬਲਾਕ, ਤਹਿਸੀਲ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਜਿਤ ਹਾਸਲ ਕਰਨ ਤੋਂ ਬਾਅਦ ਰਾਜ ਪੱਧਰੀ ਮੁਕਾਬਲਿਆਂ ਵਿਚ ਸਥਾਨ ਕਾਇਮ ਕੀਤਾ ਸੀ ਤੇ ਇਸ ਉਪਰੰਤ ਰਾਜ ਪੱਧਰੀ ਮੁਕਾਬਲਿਆਂ ਵਿਚ ਵੀ ਆਪਣੀ ਛਾਪ ਛੱਡੀ ਹੈ।

ਨੋਡਲ ਅਫਸਰ ਨੇ ਕਿਹਾ ਕਿ ਸਰਹੱਦੀ ਜ਼ਿਲ੍ਹੇ ਦੀਆਂ ਵਿਦਿਆਰਥਣਾਂ ਨੇ ਸੂਬੇ ਭਰ ਵਿਚ ਫਾਜ਼ਿਲਕਾ ਦਾ ਨਾਮ ਚਮਕਾਇਆ ਹੈ। ਉਨ੍ਹਾਂ ਵਿਦਿਆਰਥਣਾਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਇਸੇ ਤਰ੍ਹਾਂ ਹੋਰ ਉਪਲਬਧੀਆਂ ਹਾਸਲ ਕਰਨ ਦੀ ਸ਼ੁਭਕਾਮਨਾ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਕਿਸੇ ਪੱਖੋਂ ਵੀ ਘੱਟ ਨਹੀਂ ਹਨ ਹਰ ਖੇਤਰ ਵਿਚ ਮਲਾ ਮਾਰ ਰਹੀਆਂ ਹਨ।

ਸਿਖਿਆ ਵਿਭਾਗ ਤੋਂ ਕੁਆਰਡੀਨੇਟਰ ਗੁਰਛਿੰਦਰ ਪਾਲ ਸਿੰਘ ਅਤੇ ਇਨਕਲਾਬ ਸਿੰਘ ਨੇ ਕਿਹਾ ਕਿ ‘ਵੀਰ ਬਾਲ ਦਿਵਸ’ ਜ਼ੋ ਕਿ ਛੋਟੇ ਸਾਹਿਬਜਾਦਿਆਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਿਨ੍ਹਾਂ ਵੱਲੋਂ ਨੇਕੀ ਦੀ ਰਾਹ ਅਤੇ ਆਪਣੇ ਧਰਮ ਪ੍ਰਤੀ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਆਪਣੀਆਂ ਜਾਨਾ ਕੁਰਬਾਨ ਕਰ ਦਿੱਤੀਆਂ, ਹਰ ਇਕ ਬਚੇ ਨੂੰ ਛੋਟੇ ਸਾਹਿਬਜਾਦਿਆਂ ਦੀ ਜਿੰਦਗੀ ਤੋਂ ਪ੍ਰੇਰਿਤ ਹੋਣ ਲਈ ਹਮੇਸ਼ਾ ਸਚਾਈ *ਤੇ ਚਲਦਿਆਂ ਅੱਗੇ ਵਧਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here