Saturday, October 10, 2026
Home Hoshiarpur ਕਤਲ ਕਰਕੇ ਭੱਜ ਰਹੇ ਕਾਤਲਾਂ ਨਾਲ ਵਾਪਰਿਆ ਹਾਦਸਾ, 1 ਦੀ ਮੌਤ, 2...

ਕਤਲ ਕਰਕੇ ਭੱਜ ਰਹੇ ਕਾਤਲਾਂ ਨਾਲ ਵਾਪਰਿਆ ਹਾਦਸਾ, 1 ਦੀ ਮੌਤ, 2 ਜ਼ਖਮੀ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਵਿੱਚ ਕੁੱਝ ਹਮਲਾਵਾਰਾਂ ਵੱਲੋਂ ਇੱਕ ਨੌਜ਼ਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਹਮਲਾਵਰਾਂ ਨੇ ਗੜ੍ਹਦੀਵਾਲਾ ਅੱਡੇ ਵਿੱਚ ਸ਼ਰੇਆਮ ਨੌਜ਼ਵਾਨ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਉਸਤੋਂ ਬਾਅਦ ਜਦੋਂ ਕਾਤਲ ਮੌਕੇ ਤੋਂ ਫਰਾਰ ਹੋ ਰਹੇ ਸਨ ਤਾਂ ਅਚਾਨਕ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਇਸ ਦੌਰਾਨ 2 ਨੌਜ਼ਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ 1 ਦੀ ਮੌਤ ਹੋ ਗਈ। ਮ੍ਰਿਤਕ  ਦੀ ਪਹਿਚਾਣ ਅਵਿਨਾਸ਼ ਕੁਮਾਰ ਵਾਸੀ ਮਿਰਜਾਪੁਰ ਵਜੋਂ ਹੋਈ ਹੈ।

Advertisements

ਜ਼ਖਮੀਆਂ ਨੂੰ ਇਲਾਜ਼ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ। ਫਿਲਹਾਲ ਵਾਰਦਾਤ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ਤੇ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here