Wednesday, October 28, 2026
Home Hoshiarpur HM International ਵੱਲੋਂ ਗਾਇਕ ਜਰਨੈਲ ਸੋਨੀ ਦਾ ਨਵਾਂ ਗੀਤ ‘ਬਾਪੂ’ ਕੀਤਾ ਗਿਆ...

HM International ਵੱਲੋਂ ਗਾਇਕ ਜਰਨੈਲ ਸੋਨੀ ਦਾ ਨਵਾਂ ਗੀਤ ‘ਬਾਪੂ’ ਕੀਤਾ ਗਿਆ ਰਿਲੀਜ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਐਚ.ਐੱਮ. ਇੰਟਰਨੈਸ਼ਨਲ ਦੇ ਦਫਤਰ ਵਿਚ ਗਾਇਕ ਜਰਨੈਲ ਸੋਨੀ ਦੇ ਨਵੇਂ ਗੀਤ ਬਾਪੂ ਨੂੰ ਪ੍ਰਸਿੱਧ ਗੀਤਕਾਰ ਅਤੇ ਨਿਰਮਾਤਾ ਗੁਰਮਿੰਦਰ ਕੈਂਡੋਵਾਲ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਗਾਇਕ ਜਰਨੈਲ ਸੋਨੀ ਨੇ ਦੱਸਿਆ ਕੇ ਇਸ ਗੀਤ ਦੇ ਬੋਲ ਤਾਇਆ ਟੱਲੀ ਰਾਮ, ਸੰਗੀਤ ਮਨੀ ਮਿਊਜ਼ਿਕ ਮਾਈਂਡ ਅਤੇ ਗੀਤ ਦੀ ਮਿਕਸਿੰਗ ਤੇ ਮਾਸਟਰਿੰਗ ਗੁਰਵੀਰ ਲਹਿਰੀ ਵੱਲੋਂ ਕੀਤੀ ਗਈ ਹੈ। ਇਹ ਗੀਤ ਯੂਟਿਊਬ ਦੇ ਚੈਨਲ ਗੈਂਗਲੈਂਡ ਪ੍ਰੋਡਕਸ਼ਨ ਵਲੋਂ ਰਿਲੀਜ਼ ਕੀਤਾ ਗਿਆ। ਵੀਡੀਓ ਦਾ ਨਿਰਦੇਸ਼ਨ ਰਵੀ ਬਾਹਲਾ ਵਲੋਂ ਕੀਤਾ ਗਿਆ।  ਇਸ ਮੌਕੇ ਤੇ ਗਾਇਕ ਜਰਨੈਲ ਸੋਨੀ ਤੋਂ ਇਲਾਵਾ ਐਚਐੱਮ ਇੰਟਰਨੈਸ਼ਨਲ ਦੇ ਚੇਅਰਮੈਨ ਹਰਜੀਤ ਸਿੰਘ ਮਠਾਰੂ, ਗੁਰਮਿੰਦਰ ਕੈਂਡੋਵਾਲ, ਹਰਪਾਲ  ਸਿੰਘ ਕੇਨੈਡਾ, ਸਤਵੀਰ ਬਾਂਡਾਂ, ਸੁਰਿੰਦਰ ਤਲਵੰਡੀ, ਜਸਵਿੰਦਰ ਕਲਸੀ, ਗੁਰਵੀਰ ਲਹਿਰੀ ਆਦਿ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here