Monday, October 19, 2026
Home Crime ਗੁਮਟਾਲਾ ਪੁਲਿਸ ਚੌਕੀ ਦੇ ਬਾਹਰ ਧਮਾਕਾ, ਬੱਬਰ ਖਾਲਸਾ ਨੇ ਲਈ ਧਮਾਕੇ ਦੀ...

ਗੁਮਟਾਲਾ ਪੁਲਿਸ ਚੌਕੀ ਦੇ ਬਾਹਰ ਧਮਾਕਾ, ਬੱਬਰ ਖਾਲਸਾ ਨੇ ਲਈ ਧਮਾਕੇ ਦੀ ਜਿੰਮੇਵਾਰੀ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਵਿੱਚ ਗੁਮਟਾਲਾ ਪੁਲਿਸ ਚੌਕੀ ਦੇ ਬਾਹਰ ਜ਼ੋਰਦਾਰ ਧਮਾਕੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਵਾਪਰੀ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਪੁਲਿਸ ਨੇ ਕਿਸੇ ਵੀ ਧਮਾਕੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਆਵਾਜ਼ ਕਾਰ ਦੇ ‘ਰੇਡੀਏਟਰ’ ਦੇ ਫਟਣ ਦੀ ਸੀ। ਉਨ੍ਹਾਂ ਨੇ ਦੱਸਿਆ ਕਿ ਇਹ 2008 ਮਾਡਲ ਦੀ ਕਾਰ ਇੱਕ ਸਹਾਇਕ ਸਬ-ਇੰਸਪੈਕਟਰ ਦੀ ਹੈ।

Advertisements

ਸਹਾਇਕ ਪੁਲਿਸ ਕਮਿਸ਼ਨਰ (ਪੱਛਮੀ) ਸ਼ਿਵ ਦਰਸ਼ਨ ਸਿੰਘ ਨੇ ਦੱਸਿਆ ਕਿ ਰੇਡੀਏਟਰ ਦੇ ਫਟਣ ਕਾਰਨ ਗੱਡੀ ਵਿੱਚੋਂ ਕੂਲੈਂਟ ਲੀਕ ਹੋ ਗਿਆ ਅਤੇ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰ ਦੇ ਰੇਡੀਏਟਰ ਵਿੱਚ ਹੋਇਆ ਧਮਾਕਾ ਸੀ, ਪਰ ਘਟਨਾ ਦੇ ਤੁਰੰਤ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਾਇਰਲ ਹੋ ਗਈ, ਜੋ ਕਿ ਕਥਿਤ ਤੌਰ ਤੇ ਅਮਰੀਕਾ ਸਥਿਤ ਅੱਤਵਾਦੀ ਹੈਪੀ ਪਾਸੀਆ ਰਾਹੀਂ ਪੋਸਟ ਕੀਤੀ ਗਈ। ਪੋਸਟ ਵਿੱਚ ਪਾਸੀਆ ਨੇ ਫਰਜ਼ੀ ਮੁਕਾਬਲੇ ਵਿੱਚ ਆਪਣੇ ਦੋ ਸਾਥੀਆਂ ਦੀ ਹੱਤਿਆ ਦਾ ਬਦਲਾ ਲੈਣ ਲਈ ਗ੍ਰੇਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

LEAVE A REPLY

Please enter your comment!
Please enter your name here