Thursday, October 29, 2026
Home Latest ਸੰਘਣੀ ਧੁੰਦ ਕਾਰਨ ਵਹਾਨਾਂ ਦੀ ਹੋਈ ਭਿਆਨਕ ਟੱਕਰ , 6 ਜ਼ਖਮੀ, 1...

ਸੰਘਣੀ ਧੁੰਦ ਕਾਰਨ ਵਹਾਨਾਂ ਦੀ ਹੋਈ ਭਿਆਨਕ ਟੱਕਰ , 6 ਜ਼ਖਮੀ, 1 ਦੀ ਮੌਤ

ਬਰਨਾਲਾ (ਦ ਸਟੈਲਰ ਨਿਊਜ਼)। ਬਰਨਾਲਾ ਵਿੱਚ ਸੰਘਣੀ ਧੁੰਦ ਕਾਰਨ ਵਾਹਨਾਂ ਦੀ ਆਪਸ ਵਿੱਚ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਵਿੱਚ 6 ਵਿਅਕਤੀ ਜ਼ਖ਼ਮੀ ਹੋ ਗਏ ਜਦਕਿ 1 ਲੜਕੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਇੱਟਾਂ ਨਾਲ ਭਰੀ ਟਰਾਲੀ ਜਦੋਂ ਲਿੰਕ ਰੋਡ ਤੋਂ ਚੜ੍ਹ ਰਹੀ ਸੀ ਤਾਂ ਧੁੰਦ ਹੋਣ ਕਾਰਨ ਬੱਸ ਦੀ ਟੱਕਰ ਹੋ ਗਈ।

Advertisements

ਇਸੇ ਦੌਰਾਨ ਬੱਸ ਦੇ ਪਿੱਛੇ ਆ ਰਿਹਾ ਟਰਾਲਾ ਅਤੇ ਕਾਰਾਂ ਟਕਰਾ ਗਈਆਂ। ਹਾਦਸਾ ਇੰਨਾ ਕੁ ਭਿਆਨਕ ਸੀ ਕਿ ਸਾਰੇ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਬੱਸ ਵਿੱਚ ਬੈਠੀਆਂ 6 ਸਵਾਰੀਆਂ ਜ਼ਖ਼ਮੀ ਹੋ ਗਈਆਂ ਤੇ ਬੱਸ ਸਟੈਂਡ ਤੇ ਬੱਸ ਉਡੀਕ ਰਹੀ ਇੱਕ ਟਰਾਲੇ ਦੀ ਲਪੇਟ ਵਿੱਚ ਆ ਗਈ ਤੇ ਉਸਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਤੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦਾ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here