Monday, October 19, 2026
Home Latest ਪਿੰਡ ਬ੍ਰਹਮਪੁਰ ਨਜ਼ਦੀਕ ਬੱਸ ਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ, 4 ਜ਼ਖਮੀ,...

ਪਿੰਡ ਬ੍ਰਹਮਪੁਰ ਨਜ਼ਦੀਕ ਬੱਸ ਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ, 4 ਜ਼ਖਮੀ, 2 ਦੀ ਮੌਤ

ਨੰਗਲ (ਦ ਸਟੈਲਰ ਨਿਊਜ਼)।  ਨੰਗਲ ਦੇ ਪਿੰਡ ਬ੍ਰਹਮਪੁਰ ਨਜ਼ਦੀਕ ਬੱਸ ਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦੌਰਾਨ 4 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦਕਿ 1 ਔਰਤ ਤੇ 1 ਨੌਜ਼ਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹੋਲੀਡੇਜ ਪ੍ਰਾਈਵੇਟ ਬੱਸ ਜੋ ਕਿ ਹਿਮਾਚਲ ਦੇ ਮਕਲੋੜਗੰਜ ਤੋਂ ਦਿੱਲੀ ਏਅਰਪੋਰਟ ਜਾ ਰਹੀ ਸੀ ਤੇ ਕਾਰ ਦਿੱਲੀ ਤੋਂ ਹਿਮਾਚਲ ਵੱਲ ਜਾ ਰਹੀ ਸੀ ਹਾਲਾਂਕਿ ਬੱਸ ਵਿੱਚ ਸਵਾਰ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ ਜਦਕਿ ਕਾਰ ਸਵਾਰ 6 ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆ।

Advertisements

ਜਿਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ 1 ਨੌਜ਼ਵਾਨ ਤੇ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਮਾਮਲੇ ਦੀ  ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here