Friday, October 9, 2026
Home Hoshiarpur ਰੈੱਡ ਕਰਾਸ ਨੇ ਸਰਦੀ ਦੇ ਮੌਸਮ ’ਚ ਲੋੜਵੰਦਾ ਨੂੰ ਵੰਡੇ ਕੱਪੜੇ ਤੇ...

ਰੈੱਡ ਕਰਾਸ ਨੇ ਸਰਦੀ ਦੇ ਮੌਸਮ ’ਚ ਲੋੜਵੰਦਾ ਨੂੰ ਵੰਡੇ ਕੱਪੜੇ ਤੇ ਖਿਲੋਣੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਚਲਾਈ ਜਾ ਰਹੀ ਰੈੱਡ ਕਰਾਸ ਸੁਸਾਇਟੀ ਵਲੋਂ ਸਮੇਂ-ਸਮੇਂ ਤੇ ਕੈਂਪ ਲਗਾ ਕੇ ਲੋੜਵੰਦਾਂ ਨੂੰ ਕੱਪੜੇ, ਦਿਵਿਆਂਗ ਵਿਅਕਤੀਆਂ ਨੂੰ ਟਰਾਈਸਾਈਕਲ, ਔਰਤਾਂ ਨੂੰ ਸਿਲਾਈ ਮਸ਼ੀਨਾਂ, ਹਾਇਜੀਨ ਕਿੱਟਾ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸੇ ਲੜੀ ਦੀ ਲਗਾਤਾਰਤਾ ਵਿੱਚ ਸਮੂਹ ਰੈੱਡ ਕਰਾਸ ਸਟਾਫ ਵਲੋਂ ਝੁੱਗੀਆਂ/ਝੌਂਪੜੀਆਂ ਵਿੱਚ ਰਹਿਣ ਵਾਲੇ ਲੋੜਵੰਦਾਂ ਨੂੰ ਕੱਪੜੇ ਅਤੇ ਬੱਚਿਆਂ ਨੂੰ ਖਿਲੋਣੇ ਵੰਡੇ।

Advertisements

ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਦੀ ਟੀਮ ਵਲੋਂ 17 ਜਨਵਰੀ ਨੂੰ ਹਰਿਆਣਾ ਭੁੰਗਾ ਦੇ ਸਲੱਮ ਏਰੀਆ ਅਤੇ 20 ਅਤੇ 21 ਜਨਵਰੀ ਨੂੰ ਬੱਸੀ ਵਜੀਦ, ਜਨੌੜੀ, ਹੁਸ਼ਿਆਰੁਪਰ ਅਤੇ ਊਨਾ ਰੋਡ, ਹੁਸ਼ਿਆਰਪੁਰ ਦੀਆਂ ਝੁੱਗੀਆਂ/ਝੌਪੜੀਆਂ ਵਿੱਚ ਰਹਿਣ ਵਾਲੀਆਂ ਔਰਤਾਂ, ਬੱਚਿਆਂ, ਮਰਦਾਂ ਨੂੰ ਕੱਪੜੇ, ਬੂਟ, ਖਿਡੋਣੇ ਵੰਡੇ ਗਏ ਹਨ।

LEAVE A REPLY

Please enter your comment!
Please enter your name here