Friday, October 9, 2026
Home Hoshiarpur ਰੈਡ ਕਰਾਸ ਸੁਸਾਇਟੀ ਨੇ ਵਰਧਮਾਨ ਯਾਰਨਸ ਐਂਡ ਥਰੈਡਜ਼ ਵਿਖੇ ਕਰਵਾਈ ਵਰਕਰਾਂ ਲਈ...

ਰੈਡ ਕਰਾਸ ਸੁਸਾਇਟੀ ਨੇ ਵਰਧਮਾਨ ਯਾਰਨਸ ਐਂਡ ਥਰੈਡਜ਼ ਵਿਖੇ ਕਰਵਾਈ ਵਰਕਰਾਂ ਲਈ ਫਸਟ ਏਡ ਟ੍ਰੇਂਨਿਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਗਰੀਬ/ਲੋੜਵੰਦ ਵਿਅਕਤੀਆ ਦੀ ਭਲਾਈ ਅਤੇ ਔਰਤਾਂ ਨੂੰ  ਵੋਕੇਸ਼ਨਲ ਟਰੇਨਿੰਗ ਦੇਣ ਲਈ ਕਈ ਤਰ੍ਹਾਂ ਦੇ ਵੋਕੇਸ਼ਨਲ ਸੈਂਟਰ ਚਲਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ,  ਜ਼ਿਲਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਰੈਡ ਕਰਾਸ ਸੁਸਾਇਟੀ ਵਲੋਂ ਕੰਡਕਟਰ, ਡਰਾਈਵਰ, ਫੈਕਟਰੀ/ਕੰਪਨੀ, ਵਰਕਰ, ਸਕੂਲਾਂ ਦੇ ਬੱਚਿਆਂ ਨੂੰ  ਫਸਟ ਏਡ ਦੀ ਟਰੇਨਿੰਗ ਵੀ ਮੁਹਈਆ ਕਰਵਾਈ ਜਾਂਦੀ ਹੈ ਜਿਸ ਸਬੰਧੀ ਫਸਟ ਏਡ ਦਾ ਤਿੰਨ ਰੋਜਾ ਕੈਂਪ ਵਰਧਮਾਨ ਯਾਰਨਸ ਐਂਡ ਥਰੈੱਡਜ, ਫਗਵਾੜਾ ਰੋਡ  ਵਿਖੇ 15 ਤੋਂ 17 ਜਨਵਰੀ ਤੱਕ ਲਗਾਇਆ ਗਿਆ। ਇਸ ਕੈਂਪ ਵਿੱਚ ਫਸਟ ਏਡ ਟਰੇਨਰ ਸਰਬਜੀਤ ਵਲੋਂ 30 ਕੰਪਨੀ ਵਰਕਰਾਂ ਤੇ ਸਟਾਫ ਨੂੰ ਫਸਟ ਏਡ ਦੀ ਟਰੇਨਿੰਗ ਦਿੱਤੀ ਗਈ। ਇਸ ਟਰੇਨਿੰਗ ਵਿੱਚ ਵਰਕਰਾਂ/ਸਟਾਫ ਨੂੰ ਕਿਸੇ ਵੀ ਦੁਰਘਟਨਾ ਘਟਣ ਦੇ ਕਾਰਨ, ਪਰਹੇਜ ਅਤੇ ਲੋੜੀਂਦੀ ਫਸਟ ਏਡ ਦੇਣ ਬਾਰੇ ਜਾਣਕਾਰੀ ਦਿੱਤੀ ਗਈ।

Advertisements

ਇਸ ਟਰੇਨਿੰਗ ਵਿੱਚ ਰੋਡ ਐਕਸੀਡੈਂਟ, ਹਾਰਟਅਟੈਕ, ਜਲਣ, ਜਹਿਰ, ਫਰੈਕਚਰ, ਪਟੀਆ, ਬਿਜਲੀ ਤੋਂ ਬਚਾਅ, ਟਰਾਂਸਪੋਰਟ  ਬਾਰੇ ਜਾਣਕਾਰੀ ਦਿੱਤੀ ਗਈ। ਸਰਬਜੀਤ ਨੇ ਦੱਸਿਆ ਕਿ ਕਿਸੇ ਵੀ ਦੁਰਘਟਨਾਂ ਗ੍ਰਸਤ ਵਿਅਕਤੀ ਨੂੰ ਸਹੀ ਸਮੇਂ ’ਤੇ ਸਹੀ ਫਸਟ ਏਡ ਦੇ ਕੇ ਉਸਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਇਸ ਲਈ ਫਸਟ ਏਡ ਦੀ ਟਰੇਨਿੰਗ ਕਰਨਾ ਹਰ ਇੱਕ ਵਿਅਕਤੀ ਲਈ ਜਰੂਰੀ ਹੈ। ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਸਮੂਹ ਫੈਕਟਰੀਆਂ/ਕੰਪਨੀਆਂ ਨੂੰ ਅਪੀਲ ਕੀਤੀ ਕਿ ਫੈਕਟਰੀਆਂ, ਕੰਪਨੀਆਂ ਵਿੱਚ ਫਸਟ ਏਡ ਦੀ ਟਰੇਨਿੰਗ ਜ਼ਰੂਰੀ ਹੈ। ਇਸ ਲਈ ਫਸਟ ਏਡ ਦੀ ਟਰੇਨਿੰਗ ਵੱਡੇ ਪੱਧਰ ’ਤੇ ਕਰਵਾਈ ਜਾਵੇ। ਇਹ ਟਰੇਨਿੰਗ ਕਰਵਾਉਣ ਲਈ ਫਸਟ ਏਡ ਟਰੇਨਰ ਸਰਬਜੀਤ ਨਾਲ 98153-76340 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here