Friday, October 30, 2026
Home Crime ਪ੍ਰਯਾਗਰਾਜ ਜਾ ਰਹੀ ਟ੍ਰੇਨ ਤੇ ਹਮਲਾ, ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ

ਪ੍ਰਯਾਗਰਾਜ ਜਾ ਰਹੀ ਟ੍ਰੇਨ ਤੇ ਹਮਲਾ, ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ

ਉੱਤਰਪ੍ਰਦੇਸ਼ (ਦ ਸਟੈਲਰ ਨਿਊਜ਼)। ਝਾਂਸੀ ਤੋਂ ਪ੍ਰਯਾਗਰਾਜ ਜਾ ਰਹੀ ਇੱਕ ਟਰੇਨ ਤੇ ਮੱਧ ਪ੍ਰਦੇਸ਼ ਦੇ ਹਰਪਾਲਪੁਰ ਵਿੱਚ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਟਰੇਨ ਤੇ ਪੱਥਰਬਾਜ਼ੀ ਕੀਤੀ ਅਤੇ ਭੰਨਤੋੜ ਕੀਤੀ। ਇਹ ਟਰੇਨ ਮਹਾਂਕੁੰਭ ​​ਲਈ ਜਾ ਰਹੀ ਸੀ। ਜਾਣਕਾਰੀ ਅਨੁਸਾਰ ਇਹ ਘਟਨਾ ਝਾਂਸੀ ਮੰਡਲ ਦੇ ਹਰਪਾਲਪੁਰ ਸਟੇਸ਼ਨ ‘ਤੇ ਰਾਤ ਨੂੰ ਕਰੀਬ 1 ਵਜੇ ਵਾਪਰੀ। ਇੱਥੇ ਭੀੜ ਨੇ ਅਚਾਨਕ ਟਰੇਨ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਟ੍ਰੇਨ ਦੇ ਅੰਦਰ ਬੈਠੇ ਯਾਤਰੀ ਘਬਰਾ ਗਏ।

Advertisements

ਹਮਲੇ ਦੀ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਭੀੜ ਵਿੱਚ ਲੋਕ ਟਰੇਨ ਦੀ ਬੋਗੀ ‘ਤੇ ਪੱਥਰ ਸੁੱਟ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਭੀੜ ਟ੍ਰੇਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਜਦੋਂ ਲੋਕ ਅੰਦਰ ਨਹੀਂ ਜਾ ਸਕੇ ਤਾਂ ਉਨ੍ਹਾਂ ਨੇ ਗੇਟ ਅਤੇ ਖਿੜਕੀਆਂ ਤੋੜ ਦਿੱਤੀਆਂ। ਸੂਚਨਾ ਮਿਲਦੇ ਹੀ ਪੁਲਿਸ ਟੀਮ ਅਤੇ ਰੇਲਵੇ ਸੁਰੱਖਿਆ ਬਲ ਮੌਕੇ ਤੇ ਪਹੁੰਚ ਗਏ ਸਨ। ਰੇਲਵੇ ਅਧਿਕਾਰੀਆਂ ਨੇ ਜਾਂਚ ਦੇ ਹੁਕਮ ਦਿੱਤੇ ਹਨ।

LEAVE A REPLY

Please enter your comment!
Please enter your name here