Friday, October 9, 2026
Home Latest ਘਰ ਵਿੱਚ ਬਣਾਈ ਨਾਜਾਇਜ਼ ਪਟਾਕਿਆਂ ਦੀ ਫ਼ੈਕਟਰੀ ਵਿੱਚ ਲੱਗੀ ਭਿਆਨਕ ਅੱਗ, 1...

ਘਰ ਵਿੱਚ ਬਣਾਈ ਨਾਜਾਇਜ਼ ਪਟਾਕਿਆਂ ਦੀ ਫ਼ੈਕਟਰੀ ਵਿੱਚ ਲੱਗੀ ਭਿਆਨਕ ਅੱਗ, 1 ਦੀ ਮੌਤ, 2 ਜ਼ਖਮੀ

ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਦੇ ਨੁਸ਼ਹਿਰਾਂ ਪੰਨੂਆਂ ਵਿਖ਼ੇ ਇੱਕ ਘਰ ਵਿੱਚ ਬਣਾਏ ਜਾ ਰਹੇ ਪਟਾਖਿਆ ਦੀ ਫ਼ੈਕਟਰੀ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ 1 ਔਰਤ ਦੀ ਮੌਤ ਹੋ ਗਈ ਤੇ 2 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਹਿਚਾਣ ਜਸ਼ਨਪ੍ਰੀਤ ਕੌਰ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਇੱਕ ਬਜ਼ੁਰਗ ਵਿਅਕਤੀ ਤੇ ਮਾਤਾ ਨੇ ਦੱਸਿਆ ਕਿ ਗੁਰਪ੍ਰੀਤ ਗੋਪੀ ਜਿਸਨੇ ਆਪਣੇ ਘਰ ਹੀ ਪਟਾਕਿਆਂ ਦੀ ਨਾਜਾਇਜ਼ ਫ਼ੈਕਟਰੀ ਬਣਾਈ ਹੋਈ ਸੀ।

Advertisements

ਅੱਜ ਸਵੇਰੇ ਅਚਾਨਕ ਹੀ ਉਸਦੀ ਫ਼ੈਕਟਰੀ ਵਿੱਚ ਅੱਗ ਲੱਗ ਗਈ। ਜਿਸ ਕਾਰਨ 2 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਤੇ 1 ਔਰਤ ਦੀ ਮੌਕੇ ਤੇ ਮੌਤ ਹੋ ਗਈ। ਘਟਨਾ ਦੀ ਸੂਚਨਾ ਪੁਲਸਿ ਤੇ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਤੇ ਪੁਲਿਸ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ।

LEAVE A REPLY

Please enter your comment!
Please enter your name here