
ਹਰਿਆਣਾ (ਦ ਸਟੈਲਰ ਨਿਊਜ਼), ਪਰਾਸ਼ਰ। ਹੁਸ਼ਿਆਰਪੁਰ ਤੋਂ ਦਸੂਹਾ ਮੱੁਖ ਮਾਰਗ ਅੱਡਾ ਭੀਖੋਵਾਲ ਸੂਰਜ ਪੈਲੇਸ ਨਜਦੀਕ ਇੱਕ ਨਵੀ ਬਿਨਾਂ ਨੰਬਰੀ ਕਾਰ ਦਾ ਟਾਈਰ ਫੱਟਣ ਕਾਰਨ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆ ‘ਚੋ ਇੱਕ ਦੀ ਮੌਤ ਤੇ ਇੱਕ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ।ਇਕੱਤਰ ਜਾਣਕਾਰੀ ਮੁਤਾਬਕ ਗੱਡੀ ਚਾਲਕ ਮਲੂਕ ਸਿੰਘ ਵਾਸੀ ਜੰਡੋਲੀ ਜੋ ਕਿ ਦਸੂਹਾ ਵਾਲੀ ਸਾਈਡ ਤੋਂ ਗੁਰਦਾਸਪੁਰ ਤੋਂ ਆਪਣੀ ਲੜਕੀ ਨੂੰ ਮਿਲ ਕੇ ਹੁਸ਼ਿਆਰਪੁਰ ਵਾਲੇ ਪਾਸੇ ਨੂੰ ਵਾਪਸ ਰਿਹਾ ਸੀ ।

ਸੜਕ ਹਾਦਸੇ ਦੌਰਾਨ 17 ਸਾਲਾ ਨੌਜਵਾਨ ਦੀ ਮੌਤ ਕੁੱਝ ਦਿਨ ਬਾਅਦ ਜਾਣਾ ਸੀ ਆਪਣੇ ਭਰਾ ਕੋਲ ਵਿਦੇਸ਼
ਜਦ ਗੱਡੀ ਸੂਰਜ ਪੈਲੇਸ ਤੋਂ ਥੌੜਾ ਅੱਗੇ ਗਈ ਤਾ ਗੱਡੀ ਦਾ ਟਾਈਡ ਫੱਟਣ ਕਾਰਨ ਗੱਡੀ ਬੇਕਾਬੂ ਹੋ ਕੇ ਹੁਸ਼ਿਆਰਪੁਰ ਦੀ ਤਰਫੋਂ ਆ ਰਹੇ ਮੋਟਰਸਾਈਕਲ ਨੰਬਰ ਫਭ07ਭ੍ਰ5096 ਤੇ ਸਵਾਰ ਦੋ ਵਿਅਕਤੀਆ ਵਿੱਚ ਜਾ ਟਕਰਾਈ ਜਿਸ ਨਾਲ ਮੋਟਰਸਾਈਕਲ ਸਵਾਰ ਦੋਵੇ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਨਾਂ੍ਹ ਨੂੰ ਉੱਥੋ ਗੁਜਰ ਰਹੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਕਾਫਲੇ ਨੇ ਆਪਣੀ ਸਕਿਓਰਟੀ ਵਾਲੀ ਗੱਡੀ ਵਿੱਚ ਪਾ ਕੇ ਹੁਸ਼ਿਆਰਪੁਰ ਸਿਵਲ ਹਸਪਤਾਲ ਇਲਾਜ਼ ਲਈ ਪਹੁੰਚਾਇਆ ।ਜਿਥੇ ਮੋਟਰਸਾਈਕਲ ਦੇ ਪਿੱਛੇ ਸਵਾਰ ਵਿਅਕਤੀ ਪ੍ਰਮੋਹਿਤ ਪੁੱਤਰ ਰਾਜੀਵ ਕੁਮਾਰ ਵਾਸੀ ਭੂੰਗਾ ਦੀ ਹਾਲਤ ਨੂੰ ਗੰਭੀਰ ਦੇਖਦਿਆ ਹੋਇਆ ਡਾਕਟਰਾ ਨੇ ਉਸ ਨੂੰ ਰੈਫਰ ਕਰ ਦਿੱਤਾ। ਜਿਸ ਦੀ ਇਲਾਜ ਦੌਰਾਨ ਹੁਸ਼ਿਆਰਪੁਰ ਦੇ ਨਿਜੀ ਹਸਪਤਾਲ ਵਿੱਚ ਮੌਤ ਹੋ ਗਈ ਤੇ ਮੋਟਰਸਾਈਕਲ ਚਾਲਕ ਵਰਿੰਦਰ ਕੁਮਾਰ ਹਨੀ ਵਾਸੀ ਹਰਿਆਣਾ ਇਲਾਜ ਅਧੀਨ ਹੈ ।
ਘਟਨਾ ਦੀ ਸੂਚਨਾ ਮਿਲਦਿਆ ਥਾਣਾ ਹਰਿਆਣਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਵਾਹਨਾ ਨੂੰ ਕਬਜੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਪ੍ਰਮੋਹਿਤ (17) ਨੇ ਕੁੱਝ ਦਿਨਾ ਬਾਅਦ ਆਪਣੇ ਭਰਾ ਕੋਲ ਵਿਦੇਸ਼ ਜਾਣਾ ਸੀ।












