
ਸੋਨੀਪਤ (ਦ ਸਟੈਲਰ ਨਿਊਜ਼)। ਸੋਨੀਪਤ ਦੇ ਪਿੰਡ ਰੋਹਣਾ ਨਜ਼ਦੀਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਡਰਾਈਵਰ ਦੀ ਅੱਗ ਵਿੱਚ ਝੁਲਸ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਦੀਪਕ ਵਾਸੀ ਰੋਹਿਣੀ, ਦਿੱਲੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪਕ ਦਿੱਲੀ ਦੇ ਕੁਤੁਬਗੜ੍ਹ ਵਿੱਚ ਮਾਮਾ-ਭਾਂਜਾ ਗਾਰਮੈਂਟਸ ਦੇ ਨਾਂ ਤੇ ਦੁਕਾਨ ਚਲਾ ਰਿਹਾ ਸੀ ਤੇ ਉਹ ਰੋਹਤਕ ਤੋਂ ਦਿੱਲੀ ਦੇ ਰੋਹਿਣੀ ਵੱਲ ਜਾ ਰਿਹਾ ਸੀ ਜਦੋਂ ਉਹ ਪਿੰਡ ਰੋਹਣਾ ਨਜ਼ਦੀਕ ਪਹੁੰਚਿਆ ਤਾਂ ਉਸਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ।

ਅੱਗ ਇੰਨੀ ਕੁ ਭਿਆਨਕ ਸੀ ਕਿ ਕਾਰ ਚਾਲਕ ਅੱਗ ਵਿੱਚ ਝੁਲਸ ਗਿਆ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਕਾਫੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।












