Thursday, October 29, 2026
Home Crime Love Marriage ਕਰਵਾਉਣ ਵਾਲੀ ਲੜਕੀ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਪਰਿਵਾਰ ਨੇ...

Love Marriage ਕਰਵਾਉਣ ਵਾਲੀ ਲੜਕੀ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਪਿੰਡ ਨੰਦਗੜ੍ਹ ਤੋਂ ਇਕ ਲੜਕੀ ਜਿਸ ਨੇ ਕਿ ਲਵ ਮੈਰਿਜ ਕਰਵਾਈ ਸੀ ਦੀ ਕਥਿਤ ਤੌਰ ਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੂੰ ਇਕ ਲੜਕਾ ਬੀਤੀ 10 ਫਰਵਰੀ ਨੂੰ ਘਰੋਂ ਲੈ ਗਿਆ ਸੀ ਅਤੇ ਬਾਅਦ ਵਿੱਚ ਉਹਨਾਂ ਨੇ ਲਵ ਮੈਰਿਜ ਕਰਵਾ ਲਈ ਸੀ। ਜਿਸ ਤੋਂ ਬਾਅਦ ਲੜਕਾ ਲੜਕੀ ਨੂੰ ਆਪਣੇ ਘਰ ਨਵੇਂ ਸ਼ਹਿਰ ਲੈ ਗਿਆ ਸੀ।  ਪਿਛਲੇ ਕੱਲ ਲੜਕੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਮ੍ਰਿਤਕ ਲੜਕੀ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਲੜਕੀ ਦੀ ਭੈਣ ਨੇ ਦੱਸਿਆ ਕਿ 10 ਤਰੀਕ ਨੂੰ ਜੋ ਲੜਕਾ ਉਸਨੂੰ ਨਾਲ ਲੈ ਗਿਆ ਸੀ ਦੇ ਸੰਬੰਧ ਵਿੱਚ ਉਹਨਾਂ ਨੂੰ ਪਤਾ ਨਹੀਂ ਸੀ ਅਤੇ ਉਹਨਾਂ ਨੇ ਲੜਕੀ ਦੇ ਲਾਪਤਾ ਹੋਣ ਦੀ ਖਬਰ ਦਿੱਤੀ ਸੀ।

Advertisements

ਬਾਅਦ ਵਿੱਚ ਉਹਨਾਂ ਨੂੰ ਪਤਾ ਲਗਿਆ ਕਿ ਉਸਨੇ ਲਵ ਮੈਰਿਜ ਕਰਵਾ ਲਈ ਹੈ ਅਤੇ ਉਹ ਨਵਾਂਸ਼ਹਿਰ ਰਹਿ ਰਹੇ ਹਨ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਨਵੇਂ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੜਕੀ ਦੀ ਡੈਡ ਬਾਡੀ ਪਈ ਹੈ, ਜਿਸ ਤੋਂ ਬਾਅਦ ਲੜਕੀ ਦੇ ਪਾਰਿਵਾਰਿਕ ਮੈਂਬਰਾਂ ਨੇ ਹਸਪਤਾਲ ਪਹੁੰਚ ਕੇ ਸ਼ਨਾਖਤ ਕੀਤੀ ਤਾਂ ਉਹ ਡੈਡ ਬਾਡੀ ਉਨਾਂ ਦੀ ਲੜਕੀ ਦੀ ਸੀ। ਉਹਨਾਂ ਨੇ ਦੱਸਿਆ ਕਿ ਲੜਕੀ ਦੀ ਲਾਸ਼ ਰੱਖ ਕੇ ਜਾਣ ਵਾਲਿਆ ਨੇ ਆਪਣਾ ਐਡਰੈਸ ਅਤੇ ਫੋਨ ਨੰਬਰ ਗਲਤ ਲਿਖਾਇਆ ਹੋਇਆ ਸੀ।

ਮ੍ਰਿਤਕ ਲੜਕੀ ਦੀ ਭੈਣ ਨੇ ਦੱਸਿਆ ਕਿ ਉਹਨਾਂ ਨੇ 12 ਫਰਵਰੀ ਨੂੰ ਥਾਣਾ ਸਦਰ ਵਿੱਚ ਇੱਕ ਸ਼ਿਕਾਇਤ ਦਰਜ ਕਰਾਈ ਸੀ ਜਿਸ ਤੇ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਦੂਸਰੇ ਪਾਸੇ ਲੜਕੀ ਦੇ ਮਰਨ ਤੋਂ ਬਾਅਦ ਥਾਣਾ ਨਵੇਂ ਸ਼ਹਿਰ ਪੁਲਿਸ ਨੇ ਵੀ ਸਿਰਫ ਤੇ ਸਿਰਫ ਲੜਕੇ ਦੇ ਉੱਤੇ ਮਾਮਲਾ ਦਰਜ ਕੀਤਾ ਹੈ। ਲੜਕੇ ਦੇ ਪਰਿਵਾਰ ਨੂੰ ਮਾਮਲੇ ਤੋਂ ਬਾਹਰ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਲੜਕਾ ਇਕੱਲਾ ਇੰਨਾ ਵੱਡਾ ਕਦਮ ਨਹੀਂ ਚੁੱਕ ਸਕਦਾ। ਉਸ ਦਾ ਪਰਿਵਾਰ ਅਤੇ ਉਸਦੇ ਦੋਸਤ ਉਸਦੇ ਨਾਲ ਇਸ ਘਿਨੌਣੀ ਹਰਕਤ ਵਿੱਚ ਸ਼ਾਮਿਲ ਹੋ ਸਕਦੇ ਹਨ। ਪੁਲਿਸ ਨੂੰ ਇਸਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here